ਸ਼ਰਮਨਾਕ ! ਹਵਸ ਦੇ ਭੇੜੀਏ ਵਲੋਂ 10 ਸਾਲ ਦੀ ਮਾਸੂਮ ਕੁੜੀ ਨਾਲ ਦੁਸ਼ਕਰਮ

Wednesday, Nov 17, 2021 - 11:36 AM (IST)

ਸ਼ਰਮਨਾਕ ! ਹਵਸ ਦੇ ਭੇੜੀਏ ਵਲੋਂ 10 ਸਾਲ ਦੀ ਮਾਸੂਮ ਕੁੜੀ ਨਾਲ ਦੁਸ਼ਕਰਮ

ਡੇਰਾਬੱਸੀ (ਗੁਰਪ੍ਰੀਤ) : ਇਥੋਂ ਦੇ ਇਕ ਨਜ਼ਦੀਕੀ ਪਿੰਡ ’ਚ ਕਰੀਬ ਦਸ ਸਾਲ ਦੀ ਮਾਸੂਮ ਬੱਚੀ ਨਾਲ ਦੁਸ਼ਕਰਮ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕਰ ਲਿਆ ਹੈ। ਲੜਕੀ ਚਾਰ ਸਾਲਾਂ ਦੇ ਛੋਟੇ ਭਰਾ ਨਾਲ ਜੰਗਲ ’ਚ ਲੱਕੜੀਆਂ ਇਕੱਠੀਆਂ ਕਰਨ ਗਈ ਸੀ, ਇਸ ਦੌਰਾਨ ਹਵਸ ਦੇ ਕਿਸੇ ਭੇੜੀਏ ਵਲੋਂ ਉਸ ਨਾਲ ਦੁਸ਼ਕਰਮ ਕੀਤਾ ਗਿਆ। ਪੁਲਸ ਨੇ ਪੀੜਤ ਬੱਚੀ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ, ਜਿਸ ਵਿਚ ਦੁਸ਼ਕਰਮ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵਿਆਹੇ ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਲਾਸ਼ਾਂ ਦੇਖ ਭੈਣ ਦਾ ਨਿਕਲਿਆ ਤ੍ਰਾਹ

ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਤਾ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਪਿਛਲੇ ਦਿਨੀਂ ਉਹ ਪਤੀ ਦੇ ਨਾਲ ਦਿਹਾੜੀ ’ਤੇ ਗਈ ਹੋਈ ਸੀ। ਇਸ ਦੌਰਾਨ ਉਨ੍ਹਾਂ ਦੀ ਧੀ ਨਾਲ ਕਿਸੇ ਨੇ ਸ਼ਰਮਨਾਕ ਹਰਕਤ ਕੀਤੀ ਹੈ। ਪੁਲਸ ਨੇ ਲੜਕੀ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਲੜਕੀ ਨੇ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਪਹਿਚਾਣ ਨਹੀਂ ਕੀਤੀ ਹੈ। ਪੁਲਸ ਆਸਪਾਸ ਦੇ ਖੇਤਰ ’ਚ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਸ ਜੰਗਲ ’ਚ ਰੋਜ਼ਾਨਾ ਜਾਣ ਵਾਲੇ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਕਸਬਾ ਚੌਗਾਵਾਂ ’ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਇਕ ਜਨਾਨੀ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News