ਦੀਵਾਲੀ ''ਤੇ ਨਿਕਲਿਆ ਦੀਵਾਲਾ, ਪਟਾਕੇ ਚਲਾਉਂਦੇ ਸਮੇਂ 10 ਵਿਅਕਤੀ ਜ਼ਖ਼ਮੀ

Monday, Nov 09, 2026 - 04:42 PM (IST)

ਦੀਵਾਲੀ ''ਤੇ ਨਿਕਲਿਆ ਦੀਵਾਲਾ, ਪਟਾਕੇ ਚਲਾਉਂਦੇ ਸਮੇਂ 10 ਵਿਅਕਤੀ ਜ਼ਖ਼ਮੀ

ਖਰੜ (ਅਮਰਦੀਪ ਸਿੰਘ ਸੈਣੀ)— ਦੀਵਾਲੀ ਦੀ ਰਾਤ ਖਰੜ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਟਾਕੇ ਚਲਾਉਣ ਦੌਰਾਨ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ 10 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਇੱਕ 25 ਸਾਲਾ ਨੌਜਵਾਨ ਜਗਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਖਰੜ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-ਦਾਦੀ ਦੇ ਅੰਤਿਮ ਸੰਸਕਾਰ ਲਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਲਈ ਅਦਾਲਤ 'ਚ ਪਟੀਸ਼ਨ ਦਾਇਰ

 ਸਰਕਾਰੀ ਹਸਪਤਾਲ ਖਰੜ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਾ. ਸਮਰਿਧੀ ਅਤੇ ਸਟਾਫ ਮੈਂਬਰ ਕਿਰਨਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖ਼ਮੀਆਂ ਵਿੱਚ 3 ਤੋਂ 12 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਸ਼ਾਮਲ ਹਨ, ਜਦਕਿ ਕੁਝ ਵੱਡੀ ਉਮਰ ਦੇ ਵਿਅਕਤੀ ਵੀ ਪਟਾਕਿਆਂ ਦੀ ਲਪੇਟ ਵਿੱਚ ਆਏ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਅਮੀਰ ਰਾਜਾ (8) ਵਾਸੀ ਖੂਨੀ ਮਾਜਰਾ, ਵਿਸਾਖਾ (3) ਖਰੜ, ਜਸਲੀਨ ਕੌਰ (4) ਖਰੜ, ਆਸਮਾਨ ਸਿੰਘ (4), ਸੂਰਰਿਸ (7), ਕੁਮਕੁਮ ਦੇਵੀ (35), ਜਗਵੀਰ ਸਿੰਘ (25), ਤੇਜਜਸ ਸਿੰਘ (12), ਰਾਮ ਜੀ (35) ਅਤੇ ਪ੍ਰਕਾਸ਼ (22) ਸ਼ਾਮਲ ਹਨ।

ਇਹ ਵੀ ਪੜ੍ਹੋ- ਲਕਸ਼ਮੀ ਦੇ ਰੂਪ 'ਚ ਜਨਮੀ ਧੀ ਨੇ ਬਣਾ'ਤਾ ਕਰੋੜ ਪਤੀ, 200 ਰੁਪਏ ਨੇ ਕਰ'ਤਾ ਮਾਲੋ-ਮਾਲ

ਡਾਕਟਰ ਅਨੁਸਾਰ 9 ਵਿਅਕਤੀਆਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਅਤੇ ਮਲ੍ਹਮ-ਪੱਟੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ, ਜਦਕਿ ਜਗਵੀਰ ਸਿੰਘ ਪਟਾਕਿਆਂ ਕਾਰਨ ਜ਼ਿਆਦਾ ਝੁਲਸ ਗਿਆ ਸੀ । ਉਸ ਦੀ ਹਾਲਤ ਨੂੰ ਦੇਖਦਿਆਂ ਬਿਹਤਰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News