ਸ੍ਰੀ ਅਨੰਦਪੁਰ ਸਾਹਿਬ ਦੀ ਕੁੜੀ ਨਾਲ ਇਕ ਸਾਲ ਤੱਕ ਦਿੱਲੀ ਦਾ ਮੁੰਡਾ ਕਰਦਾ ਰਿਹਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ

Friday, Jan 13, 2023 - 06:28 PM (IST)

ਸ੍ਰੀ ਅਨੰਦਪੁਰ ਸਾਹਿਬ ਦੀ ਕੁੜੀ ਨਾਲ ਇਕ ਸਾਲ ਤੱਕ ਦਿੱਲੀ ਦਾ ਮੁੰਡਾ ਕਰਦਾ ਰਿਹਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ

ਸ੍ਰੀ ਅਨੰਦਪੁਰ ਸਾਹਿਬ (ਸੰਧੂ)- ਨਾਬਾਲਗ ਕੁੜੀ ਨਾਲ ਦਿੱਲੀ ਦੇ ਇਕ ਲੜਕੇ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਪਿਛਲੇ ਇਕ ਸਾਲ ਤੋਂ ਉਕਤ ਕੁੜੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ ਪਰ ਉਸ ਨੇ ਉਕਤ ਨੌਜਵਾਨ ਦੇ ਡਰ ਤੋਂ ਕਿਸ ਨੂੰ ਕੁਝ ਨਹੀਂ ਦੱਸਿਆ। ਉਕਤ ਨੌਜਵਾਨ ਉਸ ਨੂੰ ਧਮਕੀਆਂ ਦੇ ਕੇ ਵਾਰ-ਵਾਰ ਮਿਲਣ ਲਈ ਮਜਬੂਰ ਕਰਦਾ ਰਿਹਾ ਅਤੇ ਇਕ ਸਾਲ ਤੱਕ ਉਸ ਨਾਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਜਬਰ-ਜ਼ਿਨਾਹ ਕਰਦਾ ਰਿਹਾ।  

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਦੀ ਭੈਣ ਪੇਕੇ ਘਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਈ ਹੋਈ ਸੀ ਅਤੇ ਉਸ ਨੇ ਡਰਦੇ ਹੋਏ ਸਾਰਾ ਦਰਦ ਆਪਣੀ ਭੈਣ ਦੇ ਸਾਹਮਣੇ ਬਿਆਨ ਕੀਤਾ। ਭੈਣ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ 112 ਨੰਬਰ ’ਤੇ ਫੋਨ ਕਰਕੇ ਦੋਸ਼ੀ ਸਬੰਧੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਸ਼ੀ ਪਰਬੀਨ ਉਰਫ਼ ਸੋਨੂੰ ਪੁੱਤਰ ਤੇਜਪਾਲ ਹਾਲ ਵਾਸੀ ਨਵੀਂ ਦਿੱਲੀ ਖ਼ਿਲਾਫ਼ ਸਿਟੀ ਪੁਲਸ ਚੌਕੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈ. ਪੀ. ਸੀ. ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News