ਮਾਹਿਲਪੁਰ: 10ਵੀਂ ਜਮਾਤ 'ਚ ਪੜ੍ਹਦੀ ਕੁੜੀ ਨੂੰ ਪਹਿਲਾਂ ਪਿਆਰ ਦੇ ਜਾਲ 'ਚ ਫਸਾਇਆ, ਫਿਰ ਡੇਢ ਸਾਲ ਤੱਕ ਰੋਲੀ ਪੱਤ
Sunday, Mar 20, 2022 - 03:41 PM (IST)
ਮਾਹਿਲਪੁਰ (ਅਗਨੀਹੋਤਰੀ)- ਮਾਹਿਲਪੁਰ ਦੇ ਇਲਾਕੇ ਵਿਚੋਂ 10ਵੀਂ ਜਮਾਤ ਦੀ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਨੌਜਵਾਨ ਖ਼ਿਲਾਫ਼ ਕਾਨੂੰਨ ਦੀ ਧਾਰਾ 376, 363, 366, 506 ਅਤੇ ਪਾਸਕੋ ਐਕਟ ਅਧੀਨ ਮਾਮਲਾ ਦਰਜ ਕਰਕੇ ਨਾਮਜ਼ਦ ਕੀਤਾ ਹੈ। ਉਕਤ ਨੌਜਵਾਨ ਨੇ ਦਸਵੀਂ ਵਿਚ ਪੜ੍ਹਦੀ ਕੁੜੀ ਨੂੰ ਪਹਿਲਾਂ ਵਰਗਲਾਇਆ ਅਤੇ ਬਾਅਦ ਵਿਚ ਡਰਾ ਧਮਕਾ ਕੇ ਲਗਾਤਾਰ ਉਸ ਨਾਲ ਜਬਰ-ਜ਼ਿਨਾਹ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਦੀ ਇਕ ਨਾਬਾਲਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਡੇਢ ਸਾਲ ਪਹਿਲਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਗਈ ਹੋਈ ਸੀ ਤਾਂ ਉੱਥੇ ਰਿਸ਼ੇਤਦਾਰੀ ਵਿਚ ਲੱਗਦਾ ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਾਗਲਾ ਲੁਧਿਆਣਾ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਪਿਆਰ ਦਾ ਵਾਸਤਾ ਦਿੱਤਾ ਅਤੇ ਕੁਝ ਖਾ ਕੇ ਮਰ ਜਾਣ ਦੀ ਧਮਕੀ ਦਿੱਤੀ। ਉਸ ਤੋਂ ਬਾਅਦ ਉਹ ਆਪਣੇ ਪਿੰਡੋਂ ਆ ਕੇ ਉਸ ਦੀ ਤਾਈ ਦੇ ਘਰ ਰਹਿਣ ਲੱਗ ਪਿਆ। ਵਰਗਲਾ ਕੇ ਉਸ ਨੇ ਤਾਈ ਦੇ ਘਰ ਬੁਲਾਇਆ, ਜਿੱਥੇ ਕੋਲਡ ਡਰਿੰਕ ਵਿਚ ਕੁਝ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨਾਲ ਪਲੇਠੀ ਮੀਟਿੰਗ, ਦਿੱਤੀਆਂ ਸਖ਼ਤ ਹਦਾਇਤਾਂ
ਪੀੜਤਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਪਿਆਰ ਦੇ ਜਾਲ ਵਿਚ ਫਸਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ ਅਤੇ ਅਸ਼ਲੀਲ ਤਸਵੀਰਾਂ ਦਾ ਸਹਾਰਾ ਲੈ ਕੇ ਉਸ ਬਲੈਕਮੇਲ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਅੱਗੇ ਦੱਸਿਆ ਕਿ 10 ਮਾਰਚ ਦੀ ਰਾਤ ਨੂੰ ਉਸ ਨੂੰ ਡਰਾ ਕੇ ਖੇਤਾਂ ਵੱਲ ਲੈ ਗਿਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਕੀਤੀ। ਤੰਗ ਆ ਕੇ ਉਸ ਨੇ ਸਾਰੀ ਗੱਲ ਆਪਣੇ ਘਰ ਦੱਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਨੇ ਇਸ ਦੀ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਇਸ ਦੀ ਸ਼ਿਕਾਇਤ ਦਿੱਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਇਸ ਸਬੰਧ ਵਿੱਚ ਡੀ. ਐੱਸ. ਪੀ. ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ