ਵਿਆਹ ਦਾ ਝਾਂਸਾ ਦੇ ਕੇ ਰੋਲੀ ਕੁੜੀ ਦੀ ਪੱਤ, ਹੋਟਲ 'ਚ ਲਿਜਾ ਕੇ ਟੱਪਦਾ ਰਿਹਾ ਹੱਦਾਂ

Sunday, May 14, 2023 - 05:39 PM (IST)

ਵਿਆਹ ਦਾ ਝਾਂਸਾ ਦੇ ਕੇ ਰੋਲੀ ਕੁੜੀ ਦੀ ਪੱਤ, ਹੋਟਲ 'ਚ ਲਿਜਾ ਕੇ ਟੱਪਦਾ ਰਿਹਾ ਹੱਦਾਂ

ਲੁਧਿਆਣਾ (ਰਾਜ)-ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ ਹੋਟਲ ’ਚ ਲਿਜਾ ਕੇ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ ਨੰ.2 ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਪਿੰਡ ਲੋਹਾਰਾ ਦਾ ਰਹਿਣ ਵਾਲਾ ਰੁਮਿੰਦਰ ਸਿੰਘ ਉਰਫ਼ ਗਗਨਦੀਪ ਸਿੰਘ ਹੈ। ਉਸ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ।

ਪੀੜਤਾ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਮੋਹਾਲੀ ਦੇ ਇਕ ਪੀ. ਜੀ. ’ਚ ਕਿਰਾਏ ’ਤੇ ਰਹਿੰਦੀ ਸੀ। ਅਗਸਤ 2022 ’ਚ ਉਸ ਦੀ ਮੁਲਾਕਾਤ ਮੁਲਜ਼ਮ ਰੁਮਿੰਦਰ ਨਾਲ ਹੋਈ ਸੀ। ਉਹ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਉਸ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀ ਮਿਲਵਾਇਆ ਸੀ। ਪਰਿਵਾਰ ਨੇ ਕਿਹਾ ਸੀ ਕਿ ਉਹ ਬੇਟੀ ਦੇ ਵਿਆਹ ਤੋਂ ਬਾਅਦ ਬੇਟੇ ਦਾ ਵਿਆਹ ਉਸ ਨਾਲ ਕਰਵਾ ਦੇਣਗੇ ਪਰ ਉਹ ਹੁਣ ਅਜਿਹਾ ਨਹੀਂ ਕਰ ਰਹੇ। ਉਹ ਆਮ ਕਰਕੇ ਉਸ ਦੇ ਘਰ ਵੀ ਆਉਂਦੀ ਸੀ ਅਤੇ ਉਹ ਉਸ ਨਾਲ ਘਰ ’ਚ ਵੀ ਨਾਜਾਇਜ਼ ਸੰਬੰਧ ਬਣਾਉਂਦਾ ਰਿਹਾ ਸੀ।

ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਪੰਜਾਬ ਨੇ ਆਮ ਆਦਮੀ ਪਾਰਟੀ ਲਈ ਫਿਰ ਖੋਲ੍ਹੇ ਲੋਕ ਸਭਾ ਦੇ ਦਰਵਾਜ਼ੇ

ਪੀੜਤਾ ਮੁਤਾਬਕ ਮੁਲਜ਼ਮ ਰੁਮਿੰਦਰ ਸਿੰਘ ਉਸ ਨੂੰ ਸ਼ੁੱਕਰਵਾਰ ਨੂੰ ਇਕ ਹੋਟਲ ’ਚ ਲੈ ਕੇ ਗਿਆ। ਇਥੇ ਪਹਿਲਾਂ ਉਸ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ, ਫਿਰ ਪੈਸਿਆਂ ਦੀ ਮੰਗ ਕਰਨ ਲੱਗਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਵੀਡੀਓ ਇੰਟਰਨੈੱਟ ’ਤੇ ਪਾਉਣ ਦੀਆਂ ਧਮਕੀਆਂ ਦਿੱਤੀਆਂ। ਇਹੀ ਨਹੀਂ, ਮੁਲਜ਼ਮ ਨੇ ਉਸ ਦਾ ਮੋਬਾਇਲ ਅਤੇ ਉਸ ਦੇ ਪਰਸ ’ਚ ਪਏ ਪੈਸੇ ਖੋਹ ਲਏ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਉਹ ਫਟੇ ਹੋਏ ਕੱਪੜਿਆਂ ’ਚ ਹੀ ਥਾਣੇ ’ਚ ਰਿਪੋਰਟ ਕਰਵਾਉਣ ਪੁੱਜ ਗਈ।

ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ 'ਚ CM ਭਗਵੰਤ ਮਾਨ ਦਾ ਚੱਲਿਆ ਜਾਦੂ, 8 ਦਿਨਾਂ ਤੱਕ ਕੀਤਾ ਪ੍ਰਚਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News