ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਦੋਵੇਂ ਮੁਲਜ਼ਮਾਂ ਬਾਰੇ ਅਹਿਮ ਤੱਥ ਆਏ ਸਾਹਮਣੇ
Saturday, Nov 28, 2020 - 12:11 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— 6 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਬਾਅਦ ਸਾੜ ਕੇ ਹੱਤਿਆ ਕਰਨ ਦੇ ਦੋਸ਼ 'ਚ ਮੁਲਜ਼ਮ ਪੋਤਰਾ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਸਿੰਘ ਅਤੇ ਦਾਦਾ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਵੱਲੋਂ ਦਾਇਰ ਜ਼ਮਾਨਤ ਦੀ ਅਰਜ਼ੀ 'ਤੇ ਸ਼ੁੱਕਰਵਾਰ ਮਾਣਯੋਗ ਜੱਜ ਨੀਲਮ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ।ਦੋਹਾਂ ਧਿਰਾਂ ਦੀਆਂ ਦਲੀਲਾਂ ਦੇ ਬਾਅਦ ਅਦਾਲਤ ਨੇ ਮੁਲਜ਼ਮਾਂ ਦੀ ਜ਼ਮਾਨਤ 'ਤੇ ਫ਼ੈਸਲਾ ਸੁਰੱਖਿਅਤ ਰੱਖ ਕੇ ਅਗਲੀ ਸੁਣਵਾਈ ਹੁਣ 1 ਦਸੰਬਰ ਨੂੰ ਮੁਕੱਰਰ ਕੀਤੀ ਹੈ। ਇਸ ਦੇ ਇਲਾਵਾ ਦੋਹਾਂ ਬਾਰੇ ਕਈ ਅਹਿਮ ਤੱਥ ਵੀ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਉਣ 'ਤੇ ਖਹਿਰਾ ਦਾ ਵੱਡਾ ਬਿਆਨ
ਮੁਲਜ਼ਮਾਂ ਦੇ ਵਕੀਲ ਨੇ ਕਿਹਾ-ਮੁਲਜ਼ਮ ਦਾਦਾ ਦਾ ਵਾਰਦਾਤ 'ਚ ਕੋਈ ਹੱਥ ਨਹੀਂ
ਜ਼ਿਕਰਯੋਗ ਹੈ ਕਿ ਮੁਲਜ਼ਮਾਂ ਵੱਲੋਂ ਇਸ ਮਾਮਲੇ ਦੀ ਅਦਾਲਤ 'ਚ ਪੈਰਵੀ ਕਰ ਰਹੇ ਵਕੀਲ ਏ. ਪੀ. ਐੱਸ. ਮਠੋਨ ਨੇ ਦਲੀਲ ਪੇਸ਼ ਕੀਤੀ ਕਿ ਇਸ ਮਾਮਲੇ 'ਚ ਮੁਲਜ਼ਮ ਦਾਦਾ ਸੁਰਜੀਤ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ, ਉਥੇ ਹੀ ਮੁੱਖ ਮੁਲਜ਼ਮ ਸੁਰਪ੍ਰੀਤ ਸਿੰਘ ਮਾਨਸਿਕ ਤੌਰ 'ਤੇ ਬੀਮਾਰ ਚੱਲ ਰਿਹਾ ਹੈ ਅਤੇ ਇਸ ਸਮੇਂ ਉਸ ਦਾ ਇਲਾਜ ਅੰਮ੍ਰਿਤਸਰ 'ਚ ਚੱਲ ਰਿਹਾ ਹੈ। ਇਹ ਹੀ ਨਹੀਂ ਮੁਲਜ਼ਮ ਦਾਦਾ ਦਾ ਇਸ ਵਾਰਦਾਤ 'ਚ ਕੋਈ ਹੱਥ ਨਹੀਂ ਹੈ। ਅਦਾਲਤ ਤੋਂ ਗੁਜ਼ਾਰਿਸ਼ ਕਰਦੇ ਵਕੀਲ ਨੇ ਕਿਹਾ ਕਿ ਦੋਵੇਂ ਹੀ ਮੁਲਜ਼ਮ ਦਾਦਾ ਸੁਰਜੀਤ ਸਿੰਘ ਅਤੇ ਪੋਤਰਾ ਸੁਰਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਜਾਵੇ।
ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ
ਮੁਲਜ਼ਮ ਦਾਦਾ ਨੇ ਸਾਜਿਸ਼ ਤਹਿਤ ਬੱਚੀ ਦੀ ਲਾਸ਼ ਸਾੜਨ 'ਚ ਦਿੱਤਾ ਹੈ ਸਾਥ
ਮੁਲਜ਼ਮਾਂ ਦੇ ਵਕੀਲ ਵੱਲੋਂ ਪੇਸ਼ ਦਲੀਲ 'ਤੇ ਪੀੜਤ ਪੱਖ ਵੱਲੋਂ ਅਦਾਲਤ 'ਚ ਇਸ ਬਹੁਚਰਚਿਤ ਮਾਮਲੇ ਦੀ ਪੈਰਵੀ ਕਕਰ ਰਹੇ ਵਕੀਲ ਨਵੀਨ ਜੈਰਥ ਨੇ ਅਦਾਲਤ ਦੇ ਸਾਹਮਣੇ ਦਲੀਲ ਪੇਸ਼ ਕਰਦੇ ਹੋਏ ਕਿਹਾ ਕਿ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਵਾਰਦਾਤ 'ਚ ਦਾਦਾ ਅਤੇ ਪੋਤਰਾ ਦੋਵੇਂ ਹੀ ਸ਼ਾਮਲ ਹੈ। ਬਲਾਤਕਾਰ ਦੀ ਸ਼ਿਕਾਰ ਮਾਸੂਮ ਬੱਚੀ ਨਾਲ ਦਰਿੰਦਗੀ ਤੋਂ ਬਾਅਦ ਲਾਸ਼ ਨੂੰ ਸਾਜਿਸ਼ ਦੇ ਤਹਿਤ ਸਾੜਨ ਅਤੇ ਨਸ਼ਟ ਕਰਨ 'ਚ ਦੋਸ਼ੀ ਸੁਰਜੀਤ ਸਿੰਘ ਨੇ ਸਹਿਯੋਗ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ
ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਸੁਰਪ੍ਰੀਤ ਸਿੰਘ ਜੇਕਰ ਮਾਨਸਿਕ ਤੌਰ 'ਤੇ ਬੀਮਾਰ ਚੱਲ ਰਿਹਾ ਹੈ ਤਾਂ ਗ੍ਰਿਫ਼ਤਾਰੀ ਅਤੇ ਰਿਮਾਂਡ ਦੇ ਸਮੇਂ ਕਿਉਂ ਨਹੀਂ ਦੱਸਿਆ ਗਿਆ। ਵਕੀਲ ਜੈਰਥ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਕਿ ਪੀੜਤ ਪੱਖ ਬਾਹਰੀ ਪ੍ਰਦੇਸ਼ ਨਾਲ ਸੰਬੰਧਤ ਹੈ। ਅਜਿਹੇ 'ਚ ਜੇਕਰ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਤਾਂ ਮੁਲਜ਼ਮ ਪੀੜਤ ਪਰਿਵਾਰ ਨੂੰ ਡਰਾ ਅਤੇ ਧਮਕਾ ਸਕਦਾ ਹੈ।
ਪੀੜਤ ਪਰਿਵਾਰ ਨੇ ਕਿਹਾ, ਅਦਾਲਤ ਤੋਂ ਸਾਨੂੰ ਜ਼ਰੂਰ ਮਿਲੇਗਾ ਨਿਆਂ
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਾਨੂੰਨ 'ਤੇ ਭਰੋਸਾ ਹੈ। ਦੋਸ਼ੀਆਂ ਨੇ ਜਿਸ ਤਰ੍ਹਾਂ ਇਹ ਘਿਨਾਉਣਾ ਅਪਰਾਧ ਕੀਤਾ ਹੈ, ਉਸ ਨਾਲ ਸਾਨੂੰ ਬੇਹੱਦ ਦਰਦ ਪਹੁੰਚਿਆ ਹੈ। ਸਾਨੂੰ ਅਦਾਲਤ ਤੋਂ ਜ਼ਰੂਰ ਨਿਆਂ ਮਿਲੇਗਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਨੂੰ ਸਕੂਨ ਉਦੋਂ ਹੀ ਮਿਲੇਗਾ ਜਦੋਂ ਦੋਵੇਂ ਹੀ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਅਦਾਲਤ ਜਲਦ ਤੋਂ ਜਲਦ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਏ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਫੜੀ ਤੇਜ਼ੀ, 4 ਮਰੀਜ਼ਾਂ ਨੇ ਤੋੜਿਆ ਦਮ, 157 ਦੀ ਰਿਪੋਰਟ ਪਾਜ਼ੇਟਿਵ