ਅਗਵਾ ਕੀਤੀ ਵਿਦਿਆਰਥਣ ਨਾਲ ਨੌਜਵਾਨਾਂ ਨੇ ਕੀਤਾ ਜਬਰ-ਜ਼ਨਾਹ, ਗਰਭਵਤੀ ਹੋਈ ਲੜਕੀ

Monday, Jan 22, 2018 - 06:35 AM (IST)

ਅਗਵਾ ਕੀਤੀ ਵਿਦਿਆਰਥਣ ਨਾਲ ਨੌਜਵਾਨਾਂ ਨੇ ਕੀਤਾ ਜਬਰ-ਜ਼ਨਾਹ, ਗਰਭਵਤੀ ਹੋਈ ਲੜਕੀ

ਚੰਡੀਗੜ੍ਹ (ਸੁਸ਼ੀਲ) - ਸੈਕਟਰ-45 ਸਥਿਤ ਦੇਵ ਸਮਾਜ ਕਾਲਜ ਦੇ ਬਾਹਰੋਂ 5 ਮਹੀਨੇ ਪਹਿਲਾਂ ਬੀ. ਏ. ਭਾਗ ਦੂਜਾ ਦੀ 22 ਸਾਲਾ ਵਿਦਿਆਰਥਣ ਨੂੰ ਅਗਵਾ ਕਰਕੇ ਕਾਨਪੁਰ ਲਿਜਾ ਕੇ ਗੁਆਂਢੀ ਸਮੇਤ ਚਾਰ ਨੌਜਵਾਨਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਚੰਡੀਗੜ੍ਹ ਤੋਂ ਕਾਨਪੁਰ ਲੈ ਕੇ ਜਾਣ ਲਈ ਅਗਵਾਕਾਰਾਂ ਨੇ ਉਸਦੀ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਮਿਲਾਇਆ ਸੀ। 13 ਜਨਵਰੀ ਨੂੰ ਚਾਰਾਂ ਲੜਕਿਆਂ ਨੂੰ ਝਾਂਸਾ ਦੇ ਕੇ ਉਹ ਕਮਰੇ 'ਚੋਂ ਬਾਹਰ ਆਈ ਤੇ ਫੋਨ 'ਤੇ ਕਾਨਪੁਰ ਰੇਲਵੇ ਸਟੇਸ਼ਨ 'ਤੇ ਖੁਦ ਦੇ ਹੋਣ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ।
ਲੜਕੀ ਦੀ ਭੈਣ ਤੇ ਜੀਜਾ ਪੀੜਤਾ ਨੂੰ ਲੈ ਕੇ ਚੰਡੀਗੜ੍ਹ ਪੁੱਜੇ। ਪੀੜਤਾ ਨੇ ਸਾਰੀ ਘਟਨਾ ਬਾਰੇ ਪਰਿਵਾਰ ਨੂੰ ਦੱਸਿਆ। ਪੀੜਤਾ ਦੇ ਪਿਤਾ ਨੇ ਧੀ ਨੂੰ ਅਗਵਾ ਤੇ ਜਬਰ-ਜ਼ਨਾਹ ਕਰਨ ਵਾਲੇ ਚਾਰਾਂ ਲੜਕਿਆਂ ਖਿਲਾਫ ਸੈਕਟਰ-34 ਥਾਣੇ 'ਚ ਸ਼ਿਕਾਇਤ ਦਿੱਤੀ। ਪੁਲਸ ਨੇ ਪੀੜਤਾ ਦਾ ਸੈਕਟਰ-16 ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ ਤਾਂ ਡਾਕਟਰਾਂ ਨੇ ਉਸਨੂੰ 5 ਮਹੀਨਿਆਂ ਦੀ ਗਰਭਵਤੀ ਦੱਸਿਆ। ਪੁਲਸ ਨੇ ਤੁਰੰਤ ਪੀੜਤਾ ਦੇ ਧਾਰਾ 164 ਦੇ ਬਿਆਨ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਕਰਵਾਏ। ਬਿਆਨ ਹੋਣ ਤੋਂ ਬਾਅਦ ਸੈਕਟਰ-34 ਥਾਣਾ ਪੁਲਸ ਨੇ ਪੀੜਤਾ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੋਹਾਲੀ ਨਿਵਾਸੀ ਸੁਖਬੀਰ, ਬਬਲੂ, ਸਤੀਸ਼ ਤੇ ਆਰਿਫ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News