ਜਲੰਧਰ: 18 ਸਾਲਾ ਲੜਕੀ ਨਾਲ ਕੀਤਾ ਜਬਰ-ਜ਼ਨਾਹ

Wednesday, Oct 17, 2018 - 05:30 PM (IST)

ਜਲੰਧਰ: 18 ਸਾਲਾ ਲੜਕੀ ਨਾਲ ਕੀਤਾ ਜਬਰ-ਜ਼ਨਾਹ

ਜਲੰਧਰ (ਮ੍ਰਿਦੁਲ, ਜਸਪ੍ਰੀਤ)— ਜਲੰਧਰ ਦੀ ਇਕ ਬਸਤੀ 'ਚ 18 ਸਾਲਾ ਲੜਕੀ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਪੀੜਤਾ ਮੁਤਾਬਕ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਿਆਂ ਨੇ ਲੜਕੀ ਨੂੰ ਅਗਵਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਤ ਨੂੰ ਰਾਮਲੀਲਾ ਦੇਖ ਕੇ ਘਰ ਵਾਪਸ ਆ ਰਹੀ 18 ਸਾਲ ਦੀ ਲੜਕੀ ਨੂੰ ਅਗਵਾ ਕਰਕੇ ਰੇਪ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਪੋਲੀਓਗ੍ਰਸਤ ਹੈ। ਜਦੋਂ ਲੜਕੀ ਬੀਤੀ ਰਾਤ ਰਾਮਲੀਲਾ ਦੇਖ ਕੇ ਘਰ ਵਾਪਸ ਆ ਰਹੀ ਲੜਕੀ ਜਦੋਂ ਘਰ ਜਾ ਰਹੀ ਸੀ ਤਾਂ ਰਸਤੇ 'ਚੋਂ ਕਾਰ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਲੜਕੀ ਨੂੰ ਸੜਕ 'ਤੇ ਸੁੱਟ ਦਿੱਤਾ।  ਉਥੇ ਹੀ ਦੂਜੇ ਪਾਸੇ ਅਗਵਾ ਅਤੇ ਬਲਾਤਕਾਰ ਹੋਣ ਦੀ ਐੱਫ. ਆਈ. ਆਰ. ਦਰਜ ਨਾ ਹੋਣ 'ਤੇ ਪੀੜਤ ਪਰਿਵਾਰ ਨੇ ਥਾਣਾ ਬਸਤੀ ਬਾਵਾ ਖੇਲ ਘੇਰ ਕੇ ਪੁਲਸ ਖਿਲਾਫ ਜਮ ਕੇ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ। 

ਪੀੜਤਾ ਮੁਤਾਬਕ ਅੱਜ ਸਵੇਰੇ ਜਦੋਂ ਉਸ ਦੇ ਪਰਿਵਾਰ ਵਾਲੇ ਪੁਲਸ ਥਾਣੇ ਸ਼ਿਕਾਇਤ ਦੇਣ ਪਹੁੰਚੇ ਤਾਂ ਐੱਸ. ਐੱਚ. ਓ. ਨੇ ਉਨ੍ਹਾਂ ਨੂੰ ਭਜਾ ਦਿੱਤਾ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਪੁਲਸ ਥਾਣਾ ਘੇਰ ਲਿਆ। ਮੌਕੇ 'ਤੇ ਪਹੁੰਚੇ ਕੌਂਸਲਰ ਬਾਜਵਾ ਨੇ ਸ਼ਿਕਾਇਤ ਕਰਤਾ ਦੇ ਨਾਲ ਥਾਣੇ ਨੂੰ ਘੇਰ ਲਿਆ ਹੈ। ਫਿਲਹਾਲ ਪੁਲਸ ਥਾਣੇ 'ਚ ਪੀੜਤਾ ਆਪਣੇ ਬਿਆਨ ਦਰਜ ਕਰਵਾ ਰਹੀ ਹੈ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Related News