13 ਸਾਲਾ ਮਾਸੂਸ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ (ਵੀਡੀਓ)

07/17/2018 5:21:09 PM

ਜਲੰਧਰ (ਸੋਨੂੰ)— ਫਗਵਾੜਾ ਰੇਲਵੇ ਸਟੇਸ਼ਨ ਦੇ ਕੋਲ ਝਾੜੀਆਂ 'ਚ 13 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ, ਉਸ ਦੇ ਮਾਂ-ਬਾਪ ਅਤੇ ਦੋਸ਼ੀ ਭੀਖ ਮੰਗਣ ਦਾ ਕੰਮ ਕਰਦੇ ਹਨ। ਲੜਕੀ ਦੇ ਮਾਤਾ-ਪਿਤਾ ਨੇਤਰਹੀਣ ਹਨ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਵੱਲੋਂ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਆਰੋਪੀ ਦਾ ਅਕਸਰ ਇਸ ਪਰਿਵਾਰ ਦੇ ਘਰ ਆਉਣਾ ਜਾਣਾ ਸੀ। 
ਦੱਸਣਯੋਗ ਹੈ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਕਰਨ ਵਾਲਿਆਂ ਦੇ ਖਿਲਾਫ ਸਜ਼ਾ ਸਖਤ ਕਰ ਦਿੱਤੀ ਗਈ ਹੈ ਪਰ ਕਾਨੂੰਨ ਦਾ ਖੌਫ ਅਤੇ ਬੱਚੀਆਂ ਦੀ ਮਾਸੂਮੀਅਤ ਕਮਜ਼ੋਰ ਇਨਸਾਨ ਦੀ ਵਧੀ ਹਵਸ ਦੀ ਭੁੱਖ ਦੇ ਸਾਮਹਣੇ ਫਿੱਕੀ ਪੈ ਹੀ ਜਾਂਦੀ ਹੈ।


Related News