ਹੁਸ਼ਿਆਰਪੁਰ ''ਚ ਸ਼ਰਮਨਾਕ ਘਟਨਾ, 15 ਸਾਲਾ ਲੜਕੀ ਨਾਲ ਜਬਰ-ਜ਼ਨਾਹ

Thursday, Jan 23, 2020 - 06:23 PM (IST)

ਹੁਸ਼ਿਆਰਪੁਰ ''ਚ ਸ਼ਰਮਨਾਕ ਘਟਨਾ, 15 ਸਾਲਾ ਲੜਕੀ ਨਾਲ ਜਬਰ-ਜ਼ਨਾਹ

ਕੋਟ ਫਤੂਹੀ (ਬਹਾਦਰ ਖਾਨ)— ਇਥੋਂ ਦੇ ਇਕ ਪਿੰਡ 'ਚੋਂ 15 ਸਾਲਾ ਲੜਕੀ ਨਾਲ ਇਕ ਵਿਅਕਤੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਇਕ ਪਿੰਡ ਵਾਸੀ ਪੀੜਤਾ 15 ਸਾਲਾ ਲੜਕੀ ਨੇ ਦੱਸਿਆ ਕਿ ਉਹ 10ਵੀਂ ਜਮਾਤ 'ਚ ਪੜ੍ਹਦੀ ਹੈ। ਮੰਗਲਵਾਰ ਸਾਢੇ ਕੁ ਅੱਠ ਵਜੇ ਸਵੇਰੇ ਉਹ ਸਕੂਲ ਪੜ੍ਹਨ ਜਾ ਰਹੀ ਸੀ ਤਾਂ ਢਾਂਡਾ ਕਲਾਂ ਦਾ ਪ੍ਰਿੰਸ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ਉੱਪਰ ਬਿਠਾ ਕੇ ਹੁਸ਼ਿਆਰਪੁਰ ਕਿਸੇ ਦੇ ਘਰ ਲੈ ਗਿਆ, ਜਿੱਥੇ ਉਸ ਨੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਪੀਣ ਲਈ ਪਾਣੀ ਦਿੱਤਾ। ਪਾਣੀ ਪੀਣ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗ ਪਏ। ਇਸ ਤੋਂ ਬਾਅਦ ਪ੍ਰਿੰਸ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਕਤ ਵਿਅਕਤੀ ਨੇ ਲੜਕੀ ਨੂੰ ਹੁਸ਼ਿਆਰਪੁਰ ਤੋਂ ਬੱਸ 'ਚ ਬਿਠਾਇਆ, ਜਿੱਥੋਂ ਉਹ ਬੜੀ ਮੁਸ਼ਕਲ ਨਾਲ ਆਪਣੇ ਘਰ ਪਹੁੰਚੀ। ਇਸ ਸਬੰਧੀ ਪੁਲਸ ਨੇ ਧਾਰਾ 376 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News