ਜਲੰਧਰ ''ਚ ਸ਼ਰਮਨਾਕ ਘਟਨਾ, 5ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ

Monday, Oct 14, 2019 - 06:42 PM (IST)

ਜਲੰਧਰ ''ਚ ਸ਼ਰਮਨਾਕ ਘਟਨਾ, 5ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ

ਜਲੰਧਰ (ਵਰੁਣ)— ਥਾਣਾ-8 ਦੇ ਏਰੀਆ 'ਚ ਪੈਂਦੇ ਇਕ ਢਾਬੇ 'ਤੇ ਮਿਲਣ ਦੇ ਬਹਾਨੇ ਬੁਲਾ ਕੇ ਇਕ ਨੌਜਵਾਨ ਵੱਲੋਂ 5ਵੀਂ ਕਲਾਸ ਦੀ ਵਿਦਿਆਰਥਣ ਦੇ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਨੌਜਵਾਨ ਨੇ ਵਿਦਿਆਰਥਣ ਨੂੰ ਡਰਾਇਆ-ਧਮਕਾਇਆ ਵੀ ਸੀ। ਦੋਸ਼ੀ ਨੌਜਵਾਨ ਰਈਆ ਦਾ ਰਹਿਣ ਵਾਲਾ ਹੈ, ਜਿਸ ਦੇ ਵਿਰੁੱਧ ਥਾਣਾ-8 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਰਈਆ ਰਹਿੰਦੀ ਆਪਣੀ ਮਾਸੀ ਦੇ ਘਰ ਆਉਂਦੀ-ਜਾਂਦੀ ਰਹਿੰਦੀ ਸੀ। ਉਥੋਂ ਹੀ ਇਕ ਨੌਜਵਾਨ ਨੇ ਲੜਕੀ ਤੋਂ ਗੱਲਾਂ-ਗੱਲਾਂ ਹੀ 'ਚ ਘਰ ਦਾ ਨੰਬਰ ਲੈ ਲਿਆ ਸੀ। ਵਾਪਸ ਆਉਣ ਤੋਂ ਬਾਅਦ ਲੜਕਾ ਲੜਕੀ ਨੂੰ ਫੋਨ ਕਰਕੇ ਵਾਰ-ਵਾਰ ਪ੍ਰੇਸ਼ਾਨ ਕਰਨ ਲੱਗਾ। ਦੋਸ਼ ਹੈ ਕਿ 8 ਸਤੰਬਰ ਨੂੰ ਲੜਕਾ ਜਲੰਧਰ ਆ ਗਿਆ ਅਤੇ ਲੜਕੀ ਨੂੰ ਫੋਨ ਕਰਕੇ ਨੇੜੇ ਦੇ ਇਕ ਢਾਬੇ 'ਤੇ ਸੱਦ ਲਿਆ। ਢਾਬਾ ਮਾਲਕ ਤੋਂ ਉਸ ਨੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਕਮਰਾ ਕਿਰਾਏ 'ਤੇ ਲੈ ਲਿਆ। ਲੜਕੀ ਨੂੰ ਕਮਰੇ 'ਚ ਲਿਜਾਣ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਕਿਸੇ ਨੂੰ ਵੀ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਦੋਸ਼ੀ ਨੌਜਵਾਨ ਫਰਾਰ ਹੋ ਗਿਆ।
ਕਾਫੀ ਦਿਨਾਂ ਤੱਕ ਲੜਕੀ ਸਹਿਮੀ ਰਹੀ ਪਰ ਪਰਿਵਾਰ ਨੇ ਜਦ ਕੋਲ ਬੁਲਾ ਕੇ ਪੁੱਛਿਆ ਤਾਂ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਦੋਸ਼ੀ ਨੌਜਵਾਨ ਗਗਨ ਪੁੱਤਰ ਅਰੂਰ ਸਿੰਘ ਰਈਆ ਦੇ ਵਿਰੁੱਧ ਧਾਰਾ 363, 366, 376, 506 ਅਧੀਨ ਕੇਸ ਦਰਜ ਕਰ ਲਿਆ।


author

shivani attri

Content Editor

Related News