ਲੁਧਿਆਣਾ 'ਚ ਬਿਊਟੀ ਪਾਰਲਰ ਚਲਾਉਂਦੀ ਕੁੜੀ ਦਾ ਬੇਰਹਿਮੀ ਨਾਲ ਕਤਲ, ਸ਼ਰੇਆਮ ਉਤਾਰਿਆ ਮੌਤ ਦੇ ਘਾਟ

Saturday, Sep 03, 2022 - 10:25 AM (IST)

ਲੁਧਿਆਣਾ 'ਚ ਬਿਊਟੀ ਪਾਰਲਰ ਚਲਾਉਂਦੀ ਕੁੜੀ ਦਾ ਬੇਰਹਿਮੀ ਨਾਲ ਕਤਲ, ਸ਼ਰੇਆਮ ਉਤਾਰਿਆ ਮੌਤ ਦੇ ਘਾਟ

ਜੋਧਾਂ (ਸਰੋਏ) : ਜੋਧਾਂ ਰਤਨ ਬਜ਼ਾਰ ’ਚ ਸਥਿਤ ਕੰਪਲੈਕਸ ਅੰਦਰ ਬਣੇ ਕਾਵੀਆ ਮੇਕਅੱਪ ਸਟੂਡੀਓ (ਬਿਊਟੀ ਪਾਰਲਰ) ਚਲਾਉਂਦੀ 26 ਸਾਲਾ ਰਵਿੰਦਰ ਕੌਰ ਨਾਂ ਦੀ ਕੁੜੀ ਦਾ ਇਕ ਨੌਜਵਾਨ ਨੇ ਕਤਲ ਕਰ ਦਿੱਤਾ। ਪੁਲਸ ਥਾਣਾ ਜੋਧਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਹਿਜਾਦ ਦੀ ਰਵਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਕੰਪਲੈਕਸ ’ਚ ਬਣੇ ਕਾਵੀਆ ਮੇਕਅੱਪ ਸਟੂਡੀਓ ਨੂੰ ਚਲਾਉਂਦੀ ਸੀ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਸੁਣਵਾਈ 7 ਤਾਰੀਖ਼ ਨੂੰ

ਉਸ ਦੀ ਆਪਣੇ ਬੁਆਏਫਰੈਂਡ ਨਾਲ ਤਕਰਾਰ ਚੱਲਦੀ ਸੀ। ਇਸ ਦੀ ਸੂਚਨਾ ਰਵਿੰਦਰ ਕੌਰ ਨੇ ਪੁਲਸ ਨੂੰ ਵੀ ਦਿੱਤੀ ਹੋਈ ਸੀ। ਇਸ ਤਹਿਤ ਸ਼ਾਮ ਤਕਰੀਬਨ 3-4 ਕੁ ਵਜੇ ਇਕ ਮੁੰਡੇ ਨੇ ਉਸ ਦੇ ਬਿਊਟੀ ਪਾਰਲਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਫਿਰਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਸਤਲੁਜ ਨੇੜੇ 1.45 ਲੱਖ ਲੀਟਰ ਲਾਹਣ ਬਰਾਮਦ, ਐਕਸਾਈਜ਼ ਵਿਭਾਗ ਨੇ ਡਰੋਨ ਜ਼ਰੀਏ ਕੀਤੀ ਸਰਚ

ਘਟਨਾ ਸਥਾਨ ’ਤੇ ਜਸ਼ਨਦੀਪ ਸਿੰਘ ਗਿੱਲ ਡੀ. ਐੱਸ. ਪੀ. ਦਾਖਾ, ਦਵਿੰਦਰ ਸਿੰਘ ਥਾਣਾ ਮੁਖੀ ਜੋਧਾਂ ਅਤੇ ਲਖਵੀਰ ਸਿੰਘ ਏ. ਐੱਸ. ਆਈ. ਨੇ ਪੁੱਜ ਕੇ ਕੰਪਲੈਕਸ ਅੰਦਰ ਅਤੇ ਆਲੇ-ਦੁਆਲੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News