ਘਰੋਂ ਨੌਕਰੀ ਲਈ ਇੰਟਰਵਿਊ ਦੇਣ ਗਈ ਕੁੜੀ ਲਾਪਤਾ

Friday, Aug 04, 2023 - 02:42 PM (IST)

ਘਰੋਂ ਨੌਕਰੀ ਲਈ ਇੰਟਰਵਿਊ ਦੇਣ ਗਈ ਕੁੜੀ ਲਾਪਤਾ

ਲੁਧਿਆਣਾ (ਰਾਜ) : ਜੱਸੀਆਂ ਰੋਡ ਦੀ ਰਹਿਣ ਵਾਲੀ ਇਕ ਕੁੜੀ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈ। ਉਹ ਨੌਕਰੀ ਲਈ ਇੰਟਰਵਿਊ ਦੇਣ ਘਰੋਂ ਗਈ ਸੀ ਪਰ ਵਾਪਸ ਘਰ ਨਹੀਂ ਆਈ। ਇਸ ਸਬੰਧੀ ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਸ਼ਿਕਾਇਤ ’ਚ ਮਾਨਸੀ ਜੋਸ਼ੀ ਨੇ ਦੱਸਿਆ ਕਿ ਉਸ ਦੀ ਧੀ ਯਾਮਨੀ ਜੋਸ਼ੀ (22), ਜੋ ਕਿ ਫਿਰੋਜ਼ ਗਾਂਧੀ ਮਾਰਕਿਟ ਸਥਿਤ ਇਕ ਕੰਪਨੀ ’ਚ ਇੰਟਰਵਿਊ ਦੇਣ ਲਈ ਘਰੋਂ ਗਈ ਸੀ ਪਰ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ। ਜਦੋਂ ਕੰਪਨੀ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਉੱਥੇ ਵੀ ਨਹੀਂ ਪਹੁੰਚੀ। ਉਨ੍ਹਾਂ ਨੂੰ ਸ਼ੱਕ ਹੈ ਕਿ ਧੀ ਨੂੰ ਅਗਵਾ ਕਰ ਲਿਆ ਗਿਆ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।
 


author

Babita

Content Editor

Related News