ਜੇਕਰ ਤੁਸੀਂ ਵੀ ਵਿਆਹ ਲਈ ਬੁੱਕ ਕਰਵਾਉਣ ਜਾ ਰਹੇ ਹੋ ਪਾਰਲਰ ਤਾਂ ਸਾਵਧਾਨ!

Sunday, Dec 02, 2018 - 06:23 PM (IST)

ਜੇਕਰ ਤੁਸੀਂ ਵੀ ਵਿਆਹ ਲਈ ਬੁੱਕ ਕਰਵਾਉਣ ਜਾ ਰਹੇ ਹੋ ਪਾਰਲਰ ਤਾਂ ਸਾਵਧਾਨ!

ਤਰਨਤਾਰਨ (ਵਿਜੇ ਅਰੋੜਾ)— ਘਰ 'ਚ ਕੁੜੀ ਦਾ ਵਿਆਹ ਹੋਵੇ ਤਾਂ ਸਭ ਤੋਂ ਪਹਿਲੀ ਖੋਜ ਕਿਸੇ ਵਧੀਆ ਬਿਊਟੀ ਪਾਰਲਰ ਦੀ ਹੁੰਦੀ ਹੈ ਪਰ ਬਿਨਾਂ ਸੋਚੇ-ਸਮਝੇ ਕਿਸੇ ਵੀ ਬਿਊਟੀ ਪਾਰਲਰ 'ਚ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਤਰਨਤਾਰਨ 'ਚੋਂ ਸਾਹਮਣੇ ਆਇਆ ਹੈ, ਜਿੱਥੇ ਵਿਆਹ ਵਾਲੀ ਲੜਕੀ ਨੂੰ ਤਿਆਰ ਕਰਨ ਲਈ ਬਿਊਟੀ ਪਾਰਲਰ ਦੀ ਆੜ 'ਚ ਵੀਰਾਂ ਸ਼ਰਮਾ ਨਾਮੀ ਔਰਤ ਨੇ ਸਾਈ ਦੇਣ ਆਏ ਦੋ ਲੜਕਿਆਂ ਨੂੰ ਬੰਦੀ ਬਣਾ ਲਿਆ ਅਤੇ ਫਿਰ ਉਨ੍ਹਾਂ ਤੋਂ ਲੁੱਟ-ਖੋਹ ਕੀਤੀ। ਇੰਨਾ ਹੀ ਨਹੀਂ ਦੋਸ਼ੀਆਂ ਨੇ ਨੌਜਵਾਨਾਂ ਦੀ ਅਸ਼ਲੀਲ ਵੀਡੀਓ ਵੀ ਬਣਾਈ ਅਤੇ ਉਸ ਦੇ ਆਧਾਰ 'ਤੇ ਉਨ੍ਹਾਂ ਤੋਂ ਹੋਰ ਪੈਸੇ ਮੰਗਵਾਏ। ਵੀਰਾਂ ਸ਼ਰਮਾ ਦੇ ਚੁੰਗਲ 'ਚੋਂ ਬਚ ਕੇ ਨਿਕਲੇ ਨੌਜਵਾਨਾਂ ਨੇ ਪੁਲਸ ਨੂੰ ਸਾਰੀ ਦਾਸਤਾਨ ਦੱਸੀ। ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਵੀਰਾਂ ਸ਼ਰਮਾ 'ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਸ 'ਤੇ ਠੱਗੀ ਦੇ 8 ਮਾਮਲੇ ਦਰਜ ਹਨ ਪਰ ਪੁਲਸ ਨੇ ਅਜੇ ਤੱਕ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ। 

ਇਸ ਨੂੰ ਪੁਲਸ ਦੀ ਲਾਪਰਵਾਹੀ ਕਹੋ ਜਾਂ ਫਿਰ ਕੁਝ ਹੋਰ, ਅਪਰਾਧੀ ਬਿਨਾਂ ਖੌਫ ਖੁੱਲ੍ਹੇਆਮ ਕਿਡਨੈਪਿੰਗ ਕਰਕੇ ਲੁੱਟਣ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਸ ਕੁਝ ਨਹੀਂ ਕਰ ਸਕੀ। ਫਿਲਹਾਲ ਅਜੇ ਵੀ ਵੀਰਾਂ ਸ਼ਰਮਾ ਅਤੇ ਉਸ ਦਾ ਪਰਿਵਾਰ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ ਅਤੇ ਅੱਗੇ ਤੋਂ ਤੁਸੀਂ ਵੀ ਬਿਊਟੀ ਪਾਰਲਰ ਬੁੱਕ ਕਰਨ ਜਾ ਰਹੇ ਹੋ ਤਾਂ ਪਹਿਲਾਂ ਪਾਰਲਰ ਵਾਲੀ ਦਾ ਰਿਕਾਰਡ ਜ਼ਰੂਰ ਚੈੱਕ ਕਰ ਲੈਣਾ।


author

shivani attri

Content Editor

Related News