ਕੈਨੇਡਾ ਤੋਂ ਦੁਖ਼ਦਾਇਕ ਖ਼ਬਰ: ਕਾਰ-ਰੇਲ ਹਾਦਸੇ 'ਚ ਫ਼ਰੀਦਕੋਟ ਦੀ ਕੁੜੀ ਦੀ ਮੌਤ

Saturday, Oct 16, 2021 - 03:50 PM (IST)

ਕੈਨੇਡਾ ਤੋਂ ਦੁਖ਼ਦਾਇਕ ਖ਼ਬਰ: ਕਾਰ-ਰੇਲ ਹਾਦਸੇ 'ਚ ਫ਼ਰੀਦਕੋਟ ਦੀ ਕੁੜੀ ਦੀ ਮੌਤ

ਸਾਦਿਕ (ਪਰਮਜੀਤ) : ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਕੁੜੀ ਦੀ ਟੋਰਾਂਟੋ ਵਿਖੇ ਸੜਕ ਹਾਦਸੇ ਵਿੱਚ ਮੌਤ ਹੋਣ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰਭਦੀਪ ਕੌਰ ( 24) ਪੁੱਤਰੀ ਜਸਕਰਨ ਸਿੰਘ ਔਲਖ ਵਾਸੀ ਦੀਪਸਿੰਘਵਾਲਾ ਇਕ ਸਾਲ ਪਹਿਲਾ ਵਿਆਹ ਕਰਵਾਕੇ ਸਟੱਡੀ ਵੀਜਾ ਲੈ ਕੇ ਬਰੰਪਟਨ ਗਈ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੋੜ ਗਈ | ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਟੋਰਾਂਟੋ ਵਿਖੇ ਦੇਰ ਰਾਤ ਪੰਜ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਦੀ ਟਰੇਨ ਨਾਲ ਟੱਕਰ ਹੋਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ’ਚ ਜੇਰੇ ਇਲਾਜ ਹਨ। ਇਹ ਟੱਕਰ ਸਿਮਕੋ ਕਾਊਟੀ ਮਾਰਕੀਟ ਨੇੜੇ 5ਵੀਂ ਲਾਈਨ ’ਤੇ ਹੋਈ, ਐਮਰਜੈਂਸੀ ਕਰਮਚਾਰੀ ਨੂੰ  ਰਾਤ 11 ਵਜੇ ਦੇ ਬਾਅਦ ਘਟਨਾ ਸਥਾਨ 'ਤੇ ਪੁੱਜੇ।

ਇਹ ਵੀ ਪੜ੍ਹੋ : ਸਿੰਘੂ ਬਾਰਡਰ 'ਤੇ ਕਤਲ ਕੀਤੇ ਲਖਬੀਰ ਦੀ ਪਤਨੀ ਦਾ ਦਾਅਵਾ, ਮੇਰਾ ਪਤੀ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ

PunjabKesari

ਕਾਰ ਡਰਾਇਵਰ ਅਤੇ ਔਰਤਾ ਨੂੰ ਟੋਰਾਂਟੋ ਦੇ ਟਰੋਮਾ ਸੈਂਟਰ ਲਜਾਇਆ ਗਿਆ | ਵੀਡਿਓ ਰਾਂਹੀ ਓਨਟਾਰੀਓ ਪੁਲਸ ਦਾ ਕਹਿਣਾ ਹੈ ਜ਼ਖ਼ਮੀਆਂ ’ਚੋਂ ਦੂਜੀ ਔਰਤ ਦੀ ਵੀ ਮੌਤ ਹੋ ਗਈ ਹੈ | ਕਾਰ ਸਵਾਰ ਯਾਤਰੀਆਂ ਦੀ ਟੋਰਾਟੋ ਪੁਲਸ ਪਛਾਣ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ  ਸੂਚਿਤ ਕੀਤਾ ਜਾ ਸਕੇ |

ਇਹ ਵੀ ਪੜ੍ਹੋ : ਦੁੱਖਦਾਇਕ : ਡੇਂਗੂ ਕਾਰਨ 13 ਸਾਲਾ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News