ਟ੍ਰੇਨ ਦੇ ਬਾਥਰੂਮ 'ਚੋਂ ਮਿਲੀ ਲੜਕੀ ਦੀ ਲਾਸ਼, ਹਾਲ ਅਜਿਹਾ ਕਿ ਦੇਖਣ ਵਾਲਿਆਂ ਦਾ ਨਿਕਲ ਗਿਆ ਤ੍ਰਾਹ
Wednesday, Dec 04, 2024 - 06:08 AM (IST)
ਨਾਭਾ (ਖੁਰਾਣਾ)- ਫਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਨੰਬਰ 14508 ਇੰਟਰਸਿਟੀ ਵਿੱਚ 25 ਸਾਲਾਂ ਦੀ ਨੌਜਵਾਨ ਲੜਕੀ ਦੀ ਬਾਥਰੂਮ 'ਚੋਂ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਇਸ ਖ਼ਬਰ ਮਗਰੋਂ ਟ੍ਰੇਨ ਵਿੱਚ ਸਨਸਨੀ ਫੈਲ ਗਈ। ਮੌਕੇ 'ਤੇ ਨਾਭਾ ਰੇਲਵੇ ਪੁਲਸ ਵੱਲੋਂ ਲਾਸ਼ ਨੂੰ ਟ੍ਰੇਨ ਵਿੱਚੋਂ ਉਤਾਰ ਕੇ ਕੀਤੀ ਜਾਂਚ ਸ਼ੁਰੂ ਕੀਤੀ ਗਈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਰੇਲਵੇ ਪੁਲਸ ਦੇ ਡੀ.ਐੱਸ.ਪੀ. ਜਗਮੋਹਨ ਸੋਹੀ ਨੇ ਦੱਸਿਆ ਕਿ ਕਿਸੇ ਨੇ ਕਤਲ ਕਰ ਕੇ ਇਹ ਲਾਸ਼ ਟ੍ਰੇਨ ਦੇ ਬਾਥਰੂਮ ਵਿੱਚ ਕੁੰਡੀ ਲਗਾ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਸ਼ਨਾਖਤ ਨਹੀਂ ਹੋ ਸਕੀ, ਕਿਉਂਕਿ ਇਸ ਕੋਲੋਂ ਕੋਈ ਵੀ ਸਨਾਖਤੀ ਕਾਰਡ ਨਹੀਂ ਮਿਲਿਆ।
ਇਹ ਵੀ ਪੜ੍ਹੋ- ਨੌਜਵਾਨ ਨੇ ਖਾਣ ਨੂੰ ਦਿੱਤਾ 'ਬਿਸਕੁਟ', ਜਦੋਂ ਅੱਖ ਖੁੱਲ੍ਹੀ ਤਾਂ ਆਪਣੇ-ਆਪ ਨੂੰ ਇਸ ਹਾਲ 'ਚ ਦੇਖ ਕੁੜੀ ਦੇ ਉੱਡ ਗਏ ਹੋਸ਼...
ਮ੍ਰਿਤਕ ਲੜਕੀ ਦੀ ਬਾਂਹ 'ਤੇ ਮਹਾਜਨ ਅਤੇ ਦੂਜੀ ਬਾਂਹ ਦੇ ਉੱਪਰ ਐੱਮ.ਆਰ. ਲਿਖਿਆ ਹੋਇਆ ਹੈ। ਲੜਕੀ ਦੇ ਮੱਥੇ ਤੇ ਗਰਦਨ ਦੇ ਉੱਪਰ ਵੀ ਜ਼ਖਮਾਂ ਦੇ ਨਿਸ਼ਾਨ ਹਨ। ਉਸ ਦਾ ਚਿਹਰਾ ਬੁਰੀ ਤਰ੍ਹਾਂ ਖ਼ਰਾਬ ਕੀਤਾ ਗਿਆ ਹੈ, ਜਿਸ ਕਾਰਨ ਉਸ ਦੀ ਪਛਾਣ ਨਹੀਂਂ ਹੋ ਸਕੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਟੇਸ਼ਨਾਂ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ, ਕਿਉਂਕਿ ਰਸਤੇ ਵਿਚਕਾਰ ਕਈ ਸਟੇਸ਼ਨ ਆਉਂਦੇ ਹਨ।
ਸੀ.ਸੀ.ਟੀ.ਵੀ. ਫੁਟੇਜ ਤੋਂ ਇਹ ਚੈੱਕ ਕੀਤਾ ਜਾਵੇਗਾ ਕਿ ਲੜਕੀ ਕਿਸ ਸਟੇਸ਼ਨ ਤੋਂ ਟ੍ਰੇਨ ਵਿੱਚ ਚੜ੍ਹੀ ਹੈ ਅਤੇ ਇਸ ਦੇ ਨਾਲ ਕੌਣ ਸੀ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਕੋਲ ਕੁਝ ਸਮਾਨ ਵੀ ਸੀ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ- 'ਸਾਡਾ ਪੁੱਤ ਨਸ਼ੇ ਨਾਲ ਨਹੀਂ ਮਰਿਆ, ਕਤਲ ਹੋਇਆ ਓਹਦਾ...' ਨੌਜਵਾਨ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e