ਜਲੰਧਰ: ਸਪਾ ਸੈਂਟਰ ''ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ ''ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

Saturday, May 15, 2021 - 12:18 PM (IST)

ਜਲੰਧਰ: ਸਪਾ ਸੈਂਟਰ ''ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ ''ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਜਲੰਧਰ (ਮ੍ਰਿਦੁਲ)–ਥਾਣਾ ਮਾਡਲ ਟਾਊਨ ਅਧੀਨ ਕਲਾਊਡ ਸਪਾ ਸੈਂਟਰ ਵਿਚ ਨਾਬਾਲਗਾ ਨਾਲ ਗੈਂਗਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਸ਼ਿਵ ਸੈਨਾ ਦੇ ਸਾਬਕਾ ਪ੍ਰਧਾਨ ਮੁਲਜ਼ਮ ਸੋਹਿਤ ਸ਼ਰਮਾ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸੋਹਿਤ ਨੂੰ ਬਚਾਉਣ ਲਈ ਸ਼ਹਿਰ ਦੇ ਕਈ ਪ੍ਰਮੁੱਖ ਆਗੂਆਂ ਵੱਲੋਂ ਪੁਲਸ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਕੇਸ ਨੂੰ ਕਮਜ਼ੋਰ ਕਰਕੇ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ: 'ਵੀਕੈਂਡ ਲਾਕਡਾਊਨ' ਦੌਰਾਨ ਤਸਵੀਰਾਂ 'ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ, ਜਾਣੋ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ

ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿਘ ਗਿੱਲ ਦਾ ਕਹਿਣਾ ਹੈ ਕਿ ਪੁਲਸ ਨੇ ਵਾਰਦਾਤ ਵਿਚ ਵਰਤੀ ਕਾਰ (ਪੀ. ਬੀ. 10 ਐੱਫ. ਵੀ-5102) ਨੂੰ ਜ਼ਬਤ ਕਰ ਲਿਆ ਹੈ। ਉਕਤ ਕਾਰ ਨੂੰ ਬਰਾਮਦ ਕਰਨ ਲਈ ਐੱਸ. ਐੱਚ. ਓ. ਦੀ ਅਗਵਾਈ ਵਿਚ ਇਕ ਟੀਮ ਲੁਧਿਆਣਾ ਦੇ ਬੁੱਲ੍ਹੋਵਾਲ ਪਿੰਡ ਵਿਚ ਕਾਰ ਡਰਾਈਵਰ ਦੇ ਪਤੇ ’ਤੇ ਗਈ ਸੀ, ਹਾਲਾਂਕਿ ਕਾਰ ਡਰਾਈਵਰ ਜਿਹੜਾ ਕੇਸ ਵਿਚ ਨਾਮਜ਼ਦ ਔਰਤ ਜੋਤੀ ਦਾ ਦੋਸਤ ਸੀ, ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਮਾਣਯੋਗ ਅਦਾਲਤ ਤੋਂ ਸੋਹਿਤ ਸ਼ਰਮਾ ਜ਼ਰੀਏ ਇਸ ਕੇਸ ਵਿਚ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਕਹਿ ਕੇ ਰਿਮਾਂਡ ਹਾਸਲ ਕੀਤਾ ਹੈ।

ਪੁਲਸ ਮਹਿਕਮੇ ਦਾ ਇਕ ਸਬ-ਇੰਸਪੈਕਟਰ ਜਾਂਚ ਦੇ ਘੇਰੇ ’ਚ
ਦੂਜੇ ਪਾਸੇ ਇਸ ਗੈਂਗਰੇਪ ਮਾਮਲੇ ਨੇ ਪੁਲਸ ਕਮਿਸ਼ਨਰੇਟ ਅੰਦਰਲੀ ਰਾਜਨੀਤੀ ਨੂੰ ਵੀ ਗਰਮਾ ਦਿੱਤਾ ਹੈ ਕਿਉਂਕਿ ਇਸ ਕੇਸ ਵਿਚ ਕਲਾਊਡ ਸਪਾ ਸੈਂਟਰ ਦਾ ਕਰਤਾ-ਧਰਤਾ ਆਸ਼ੀਸ਼, ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਨੂੰ ਪੁਲਸ ਕਮਿਸ਼ਨਰੇਟ ਦੇ ਇਕ ‘ਆਰ’ ਨਾਂ ਦੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਦਾ ਸ਼ੈਲਟਰ ਸੀ। ਪੁਲਸ ਕਮਿਸ਼ਨਰ ਦਫ਼ਤਰ ਵਿਚ ਤਾਇਨਾਤ ਸੂਤਰਾਂ ਦੀ ਮੰਨੀਏ ਤਾਂ ਉਕਤ ‘ਆਰ’ ਨਾਂ ਦਾ ਪੁਲਸ ਅਧਿਕਾਰੀ ਖ਼ੁਦ ਨੂੰ ਪੁਲਸ ਕਮਿਸ਼ਨਰੇਟ ਦੇ ਇਕ ਆਲਾ ਅਧਿਕਾਰੀ ਦਾ ਖਾਸਮ-ਖਾਸ ਦੱਸਦਾ ਸੀ। ਆਸ਼ੀਸ਼ ਨੂੰ ਸ਼ੈਲਟਰ ਦੇਣ ਲਈ ਉਕਤ ਅਧਿਕਾਰੀ ਸ਼ਹਿਰ ਵਿਚ ਕਾਫ਼ੀ ਚਰਚਾ ਬਟੋਰ ਰਿਹਾ ਹੈ। ਉਕਤ ਸਬ-ਇੰਸਪੈਕਟਰ ਪਹਿਲਾਂ ਮਾਡਲ ਟਾਊਨ ਸਬ-ਡਿਵੀਜ਼ਨ ਵਿਚ ਵੀ ਰਹਿ ਚੁੱਕਾ ਹੈ। ਉਸ ਵੱਲੋਂ ਮੁਲਜ਼ਮ ਆਸ਼ੀਸ਼ ਦੇ ਕਹਿਣ ’ਤੇ ਇਕ ਮੀਡੀਆ ਕਰਮਚਾਰੀ ਨੂੰ ਧਮਕਾਉਣ ਦੀ ਵੀ ਚਰਚਾ ਹੈ।

ਇਹ ਵੀ ਪੜ੍ਹੋ: ਆਈ. ਆਈ. ਟੀ. ਰੋਪੜ ਨੇ ਅੰਤਿਮ ਸੰਸਕਾਰ ਦੀ ਨਵੀਂ ਤਕਨੀਕ ਕੀਤੀ ਇਜ਼ਾਦ, ਲੱਕੜ ਵੀ ਲੱਗਦੀ ਹੈ ਘੱਟ

PunjabKesari

ਮਾਡਲ ਟਾਊਨ ਦੇ ਕਥਿਤ ਪ੍ਰਧਾਨਾਂ ਦੀ ਖੁੱਲ੍ਹੀ ਪੋਲ
ਇਸ ਮਾਮਲੇ ਵਿਚ ਕਈ ਆਗੂਆਂ ਅਤੇ ਪ੍ਰਧਾਨਾਂ ਦੀ ਬੁਰੇ ਢੰਗ ਨਾਲ ਪੋਲ ਖੁੱਲ੍ਹ ਗਈ ਹੈ, ਜਿਹੜੇ ਖ਼ੁਦ ਨੂੰ ਮਾਡਲ ਟਾਊਨ ਦਾ ਪ੍ਰਧਾਨ ਦੱਸਦੇ ਹਨ ਪਰ ਮਾਡਲ ਟਾਊਨ ਮਾਰਕੀਟ ਦੀ ਸਿਰਫ਼ ਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਆਪਣਾ ਰੁਤਬਾ ਅਤੇ ਖ਼ੌਫ਼ ਬਣਾਉਣ ਵਿਚ ਲੱਗੇ ਹੋਏ ਹਨ। ਮਾਡਲ ਟਾਊਨ ਵਿਚ ਇਸ ਤਰ੍ਹਾਂ ਦਾ ਘਿਨੌਣਾ ਜੁਰਮ ਹੋਵੇ ਤਾਂ ਪੂਰੀ ਮਾਰਕੀਟ ਮਾਡਲ ਟਾਊਨ ਦੀ ਬਦਨਾਮੀ ਹੋਵੇ ਤਾਂ ਉਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ, ਇਹ ਜਾਂਚ ਦਾ ਵਿਸ਼ਾ ਹੈ। ਇਸ ਕਾਰਨ ਪੂਰੀ ਮਾਰਕੀਟ ਦਾ ਅਕਸ ਖਰਾਬ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ

ਸ਼ਹਿਰ ਦੇ ਕਈ ਵੱਡੇ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਨਾਲ ਆਸ਼ੀਸ਼ ਦੇ ਸੰਪਰਕ
ਦੂਜੇ ਪਾਸੇ ਪੁਲਸ ਸੂਤਰ ਦੱਸਦੇ ਹਨ ਕਿ ਆਸ਼ੀਸ਼ ਦੇ ਪੀ. ਪੀ. ਆਰ. ਮਾਲ, ਮਾਡਲ ਟਾਊਨ, ਅਰਬਨ ਅਸਟੇਟ, ਬਸਤੀਆਂ ਅਤੇ ਕੈਂਟ ਇਲਾਕੇ ਵਿਚ ਕਾਫੀ ਸਪਾ ਸੈਂਟਰ ਚੱਲ ਰਹੇ ਹਨ, ਜਿੱਥੇ ਉਹ ਵਿਦੇਸ਼ ਤੋਂ ਲੜਕੀਆਂ ਲਿਆ ਕੇ ਜਿਸਮਫਰੋਸ਼ੀ ਦਾ ਧੰਦਾ ਵੀ ਕਰਵਾਉਂਦਾ ਸੀ। ਸ਼ਹਿਰ ਦੇ ਕਈ ਵੱਡੇ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਨਾਲ ਉਸ ਦੇ ਸੰਪਰਕ ਸਨ, ਜਿਨ੍ਹਾਂ ਨੂੰ ਉਹ ਫੀਮੇਲ ਐਸਕਾਰਟ ਸਰਵਿਸ ਮੁਹੱਈਆ ਕਰਵਾਉਂਦਾ ਸੀ। ਹੁਣ ਪੁਲਸ ਦੀ ਜਾਂਚ ਵਿਚ ਮੁੱਖ ਮੁਲਜ਼ਮ ਆਸ਼ੀਸ਼ ਅਤੇ ਉਸ ਦੀ ਮਹਿਲਾ ਦੋਸਤ ਜੋਤੀ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਆਸ਼ੀਸ਼ ਅਤੇ ਜੋਤੀ ਦੀ ਮਿਲੀਭੁਗਤ ਨਾਲ ਸਾਰੇ ਮਾਮਲੇ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਇਸ ਵਿਚ ਅੰਮ੍ਰਿਤਸਰ ਦੇ ਕਾਰੋਬਾਰੀ ਦਾ ਵੀ ਹੱਥ ਦੱਸਿਆ ਜਾ ਰਿਹਾ ਸੀ, ਜਿਸ ਦਾ ਇਨ੍ਹਾਂ ਸਾਰੇ ਸਪਾ ਸੈਂਟਰਾਂ ਵਿਚ ਮੋਟਾ ਸ਼ੇਅਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ਦੇ ਚੰਡੀਗੜ੍ਹ ਤੱਕ ਸੰਪਰਕ ਹਨ। ਜ਼ਿਕਰਯੋਗ ਹੈ ਕਿ ਬੀਤੀ 6 ਮਈ ਦੀ ਸ਼ਾਮ ਨੂੰ ਕਲਾਊਡ-9 ਸਪਾ ਸੈਂਟਰ ਵਿਚ ਨਾਬਾਲਗਾ ਨਾਲ 4 ਲੜਕਿਆਂ ਨੇ ਗੈਂਗਰੇਪ ਕੀਤਾ ਸੀ। ਇਸ ਤੋਂ ਬਾਅਦ ਨਾਬਾਲਗਾ ਨੇ ਪੁਲਸ ਨੂੰ ਬਿਆਨ ਦੇ ਕੇ ਕੇਸ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ:  ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News