2 ਸਾਲ ਪਹਿਲਾਂ ਬਹਿਰੀਨ ਗਈ ਸੰਗਰੂਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਘਰ 'ਚ ਪਿਆ ਚੀਕ-ਚਿਹਾੜਾ
Saturday, Jun 08, 2024 - 12:38 PM (IST)
ਸ਼ੇਰਪੁਰ (ਸਿੰਗਲਾ) - ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਅਧੀਨ ਪਿੰਡ ਟਿੱਬਾ ਦੇ ਦਰਸ਼ਨ ਸਿੰਘ ਦੀ ਧੀ ਹਰਜਿੰਦਰ ਕੌਰ (24) ਦੋ ਸਾਲ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ’ਚ ਇਕ ਏਜੰਟ ਰਾਹੀਂ ਬਹਿਰੀਨ ਗਈ ਹੋਈ ਸੀ। ਹੁਣ ਉਸ ਦੀ ਬਹਿਰੀਨ ਵਿਚ ਭੇਤਭਰੀ ਹਾਲਤ ’ਚ ਮੌਤ ਹੋ ਜਾਣ ਦੀ ਦੁਖਦ ਸੂਚਨਾ ਮਿਲੀ ਹੈ। ‘ਹੋਪ ਫਾਰ ਮਹਿਲ ਕਲਾਂ’ ਦੇ ਕਨਵੀਨਰ ਕੁਲਵੰਤ ਸਿੰਘ ਟਿੱਬਾ ਦੀ ਹਾਜ਼ਰੀ ’ਚ ਮਰਹੂਮ ਦੇ ਭਰਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ 24 ਮਾਰਚ 2024 ਨੂੰ ਛੇ ਹਫ਼ਤਿਆਂ ਦੀਆਂ ਛੁੱਟੀਆਂ ਕੱਟ ਕੇ ਵਾਪਸ ਬਹਿਰੀਨ ਗਈ ਸੀ, ਜਿੱਥੇ ਉਹ ਇਕ ਸ਼ੇਖ ਦੇ ਘਰ ਕੰਮ ਕਰਦੀ ਸੀ।
ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ
ਬੀਤੇ ਦਿਨੀਂ ਸਾਨੂੰ ਫੋਨ ’ਤੇ ਖ਼ਬਰ ਮਿਲੀ ਕਿ ਤੁਹਾਡੀ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਹਰਜਿੰਦਰ ਦੇ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਧੀ ਦੀ ਲਾਸ਼ ਲਿਆਉਣ ਲਈ ਆਰਥਿਕ ਤੰਗੀਆਂ ਨਾਲ ਜੂਝ ਰਹੇ ਮਜ਼ਦੂਰ ਪਰਿਵਾਰ ਨੇ ਕੇਂਦਰ, ਪੰਜਾਬ ਸਰਕਾਰ ਅਤੇ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ। ਉਨ੍ਹਾਂ ਵੱਲੋਂ ਭੇਜੇ ਮੇਲ ਸੰਦੇਸ਼ ਰਾਹੀਂ ਧੀ ਦੀ ਮੌਤ ਦੇ ਕਾਰਨਾਂ ਦੀ ਉੱਚ-ਪੱਧਰੀ ਜਾਂਚ ਵੀ ਮੰਗੀ ਹੈ। ਪਰਿਵਾਰ ਨੇ ਕਿਹਾ ਉਨ੍ਹਾਂ ਦੀ ਲੜਕੀ ਖ਼ੁਦਕੁਸ਼ੀ ਨਹੀਂ ਕਰ ਸਕਦੀ। ਉਨ੍ਹਾਂ ਕੁਝ ਦਿਨ ਪਹਿਲਾਂ ਲੜਕੀ ਵੱਲੋਂ ਭੇਜੇ ਇਕ ਆਡਿਓ ਕਲਿੱਪ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ - ਰੂਸ 'ਚ ਵਾਪਰੀ ਦੁਖਦ ਘਟਨਾ : ਨਦੀ 'ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ
ਇਸ ਦੇ ਨਾਲ ਹੀ ‘ਹੋਪ ਫਾਰ ਮਹਿਲ ਕਲਾਂ’ ਦੇ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਉਹ ਮ੍ਰਿਤਕ ਲੜਕੀ ਦੀ ਲਾਸ਼ ਲਿਆਉਣ ਤੱਕ ਪਰਿਵਾਰ ਦੀ ਡਟ ਕੇ ਮਦਦ ਕਰਨਗੇ। ਜ਼ਿਕਰਯੋਗ ਹੈ ਕਿ ਮਰਹੂਮ ਦੇ ਪਿਤਾ ਦਰਸ਼ਨ ਸਿੰਘ ਸਾਈਕਲ ਸਕੂਟਰਾਂ ਦੇ ਪੈਂਚਰ ਲਾਉਣ ਦਾ ਕੰਮ ਕਰਦਾ ਹੈ ਤੇ ਮਾਤਾ ਜਸਵੀਰ ਕੌਰ ਨਰੇਗਾ ਮਜ਼ਦੂਰ ਅਤੇ ਭਰਾ ਵੀ ਮਿਹਨਤ ਮਜ਼ਦੂਰੀ ਕਰਦਾ ਹੈ। ਪਰਿਵਾਰ ਦੀ ਹਾਲਤ ਸੁਧਾਰਨ ਦੇ ਲਈ ਉਹ ਬਹਿਰੀਨ ਗਈ ਹੋਈ ਸੀ।
ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ
ਇਸ ਮਾਮਲੇ ਦੇ ਸਬੰਧ ਵਿਚ ਐੱਸ.ਡੀ.ਐੱਮ. ਧੂਰੀ ਅਮਿਤ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਡੀ.ਸੀ. ਦਫ਼ਤਰ ਦੇ ਐੱਮ.ਈ. ਬ੍ਰਾਂਚ ਨੂੰ ਦਿੱਤੀ ਦਰਖ਼ਾਸਤ ਮਗਰੋਂ ਮਾਮਲੇ ਦਾ ਹੱਲ ਹੋਵੇਗਾ ਅਤੇ ਉਹ ਮਜ਼ਦੂਰ ਪਰਿਵਾਰ ਦੀ ਲੋੜੀਂਦੀ ਮਦਦ ਜ਼ਰੂਰ ਕਰਨਗੇ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8