6 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਨੇ ਹਸਪਤਾਲ ਮੂਹਰੇ ਕੀਤਾ ਰੋਸ ਪ੍ਰਦਰਸ਼ਨ, ਲਾਏ ਇਹ ਦੋਸ਼

Tuesday, Jul 25, 2023 - 04:45 AM (IST)

6 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਨੇ ਹਸਪਤਾਲ ਮੂਹਰੇ ਕੀਤਾ ਰੋਸ ਪ੍ਰਦਰਸ਼ਨ, ਲਾਏ ਇਹ ਦੋਸ਼

ਮੋਗਾ (ਕਸ਼ਿਸ਼, ਵਿਪਨ) : ਫਿਰੋਜ਼ਪੁਰ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਉਦੋਂ ਮਾਹੌਲ ਗਰਮਾ ਗਿਆ, ਜਦੋਂ ਫਰੀਦਕੋਟ ਨਿਵਾਸੀ ਇਕ 6 ਸਾਲਾ ਬੱਚੀ ਰਿਧੀ, ਜਿਸ ਦਾ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਸੀ, ਦੀ ਰਸਤੇ 'ਚ ਅਚਾਨਕ ਤਬੀਅਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਦਾਦਾ ਨਰਿੰਦਰ ਕੁਮਾਰ ਨੇ ਕਿਹਾ ਕਿ ਹਸਪਤਾਲ 'ਚ ਲਿਜਾਣ ਵੇਲੇ ਬੱਚੀ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਨਹੀਂ ਸੀ ਪਰ ਜਦੋਂ ਬੱਚੀ ਦੇ ਮੂੰਹ 'ਚ ਪਾਈਪ ਪਾਈ ਤਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਐਮਰਜੈਂਸੀ ’ਚੋਂ ਬਾਹਰ ਕੱਢ ਦਿੱਤਾ ਗਿਆ ਤੇ 10 ਮਿੰਟਾਂ ਮਗਰੋਂ ਡਾਕਟਰ ਨੇ ਆ ਕੇ ਸਪੱਸ਼ਟ ਕਰ ਦਿੱਤਾ ਕਿ ਬੱਚੀ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਇਕ ਹੋਰ ਗੁਰਦੁਆਰਾ ਸਾਹਿਬ ਅਣਗਹਿਲੀ ਕਾਰਨ ਹੋ ਰਿਹਾ ਢਹਿ-ਢੇਰੀ

PunjabKesari

ਮ੍ਰਿਤਕ ਬੱਚੀ ਦਾ ਰਿਸ਼ਤੇਦਾਰ ਸੜਕ ’ਤੇ ਲੰਮਾ ਪੈ ਕੇ ਹਸਪਤਾਲ ਖ਼ਿਲਾਫ਼ ਰੋਸ ਪ੍ਰਗਟਾਉਂਦਾ ਹੋਇਆ।

ਉਨ੍ਹਾਂ ਹਸਪਤਾਲ ਦੇ ਡਾਕਟਰਾਂ ’ਤੇ ਕਥਿਤ ਤੌਰ ’ਤੇ ਅਣਗਹਿਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੜਕੀ ਦੇ ਮੂੰਹ ਅਤੇ ਨੱਕ ’ਚ ਪਾਈਪ ਪਾ ਕੇ ਇਲਾਜ ਕਰਨ ਨਾਲ ਲੜਕੀ ਦੀ ਸਿਹਤ ਖਰਾਬ ਹੋਈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਕਰਦੀ ਰਿਧੀ ਨੂੰ ਇੰਨੀ ਜਲਦੀ ਕੁਝ ਨਹੀਂ ਹੋ ਸਕਦਾ। ਇਹ ਸਭ ਹਸਪਤਾਲ ਦੇ ਅਮਲੇ ਫੈਲੇ ਦੀ ਕਥਿਤ ਅਣਗਹਿਲੀ ਕਾਰਨ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਨਾਲ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 2 ਭਰਾਵਾਂ ਵੱਲੋਂ ਨਾਬਾਲਗ ਅੰਗਹੀਣ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

PunjabKesari

ਹਸਪਤਾਲ 'ਚ ਰੋਸ ਪ੍ਰਦਰਸ਼ਨ ਕਰਦੇ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰ।

ਹਸਪਤਾਲ ਦੇ ਡਾਕਟਰਾਂ ਦੋਸ਼ ਨਕਾਰੇ, ਕਿਹਾ- ਬੱਚੀ ਦੇ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਮੌਤ

ਇਸੇ ਦੌਰਾਨ ਗੋਮਤੀ ਥਾਪਰ ਹਸਪਤਾਲ ਮੋਗਾ ਦੇ ਡਾ. ਨੀਲੂ ਕੌੜਾ ਦਾ ਕਹਿਣਾ ਸੀ ਕਿ ਬੱਚੀ ਦੀ ਇਲਾਜ ਦੌਰਾਨ ਕਿਸੇ ਲਾਪ੍ਰਵਾਹੀ ਕਾਰਨ ਮੌਤ ਨਹੀਂ ਹੋਈ ਅਤੇ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਸ ਦੇ ਦਿਲ ਦੀ ਧੜਕਣ ਰੁਕੀ ਹੋਈ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਲੜਕੀ ਨੂੰ ਬਚਾਉਣ ਲਈ ਯਤਨ ਕੀਤੇ ਗਏ ਪਰ ਸਫ਼ਲ ਨਹੀਂ ਹੋ ਸਕੇ। ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਬੱਚੀ ਦੇ ਪਹਿਲਾਂ ਹੀ ਡਾਇਲਸਿਸ ਹੋ ਰਹੇ ਸਨ।

PunjabKesari

ਡਾ. ਨੀਲੂ ਕੌੜਾ ਆਪਣਾ ਪੱਖ ਰੱਖਦੀ ਹੋਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News