ਆਂਗਨਵਾੜੀ ਵਰਕਰਾਂ ਦੀ ਲਾਪਰਵਾਹੀ ਕਾਰਨ 4 ਸਾਲਾ ਬੱਚੀ ਨੇ ਨਿਗਲੀ ਦਵਾਈ, ਮੌਤ (ਤਸਵੀਰਾਂ)

Thursday, Jul 06, 2017 - 05:45 PM (IST)

ਰੂਪਨਗਰ (ਸੱਜਣ ਸੈਣੀ)— ਆਂਗਨਵਾੜੀ ਵਰਕਰਾਂ ਦੀ ਲਾਪਰਵਾਹੀ ਦੇ ਚੱਲਦੇ ਚਾਰ ਸਾਲਾ ਬੱਚੀ ਨੇ ਦਵਾਈ ਨਿਗਲ ਲਈ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਬੱਚੀ ਦੇ ਮਾਤਾ-ਪਿਤਾ ਨੇ ਆਂਗਨਵਾੜੀ ਵਰਕਰਾਂ ਦੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਬੱਚੀ ਦੇ ਪਿਤਾ ਅਕੀਲ ਅਹਿਮਦ ਮੁਤਾਬਕ ਬੱਚੀ ਆਂਗਨਵਾੜੀ ਤੋਂ ਘਰ ਆ ਕੇ ਸੌਂ ਗਈ। ਕੁਝ ਦੇਰ ਬਾਅਦ ਉਸ ਨੂੰ ਉਲਟੀਆਂ ਆਉਣ ਲੱਗ ਪਈਆਂ। ਉਲਟੀਆਂ ਵਿਚ ਗੋਲੀਆਂ ਵੀ ਮਿਲੀਆਂ। ਜਦੋਂ ਅਕੀਲ ਨੇ ਬੱਚੀ ਤੋਂ ਪੁੱਛਿਆ ਕਿ ਇਹ ਦਵਾਈ ਉਸ ਨੇ ਕਿੱਥੇ ਖਾਧੀ ਤਾਂ ਉਸ ਨੇ ਕਿਹਾ ਕਿ ਆਂਗਨਵਾੜੀ ਵਿਚ। ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਪੀ. ਜੀ. ਆਈ. ਜਾਂਦੇ ਹੋਏ ਰਸਤੇ ਵਿਚ ਹੀ ਬੱਚੀ ਨੇ ਦਮ ਤੋੜ ਦਿੱਤਾ। ਬੱਚੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ ਦੀ ਮੌਤ ਆਂਗਨਵਾੜੀ ਵਰਕਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ ਚਾਹੀਦਾ ਹੈ।


Kulvinder Mahi

News Editor

Related News