ਤੇਜ਼ ਰਫ਼ਤਾਰ ਵਾਹਨ ਨੇ ਲਈ ਕੁੜੀ ਦੀ ਜਾਨ

Sunday, Sep 27, 2020 - 10:57 AM (IST)

ਤੇਜ਼ ਰਫ਼ਤਾਰ ਵਾਹਨ ਨੇ ਲਈ ਕੁੜੀ ਦੀ ਜਾਨ

ਲੁਧਿਆਣਾ (ਜ.ਬ.) : ਜਲੰਧਰ ਬਾਈਪਾਸ ਕੋਲ ਵੀਰਵਾਰ ਰਾਤ ਨੂੰ ਤੇਜ਼ ਰਫਤਾਰ ਇਕ ਵਾਹਨ ਨੇ 20 ਸਾਲਾ ਕੁੜੀ ਦੀ ਜਾਨ ਲੈ ਲਈ। ਇਹ ਦਰਦਨਾਕ ਹਾਦਸਾ ਉਸ ਸਮੇਂ ਹੋਇਆ, ਜਦੋਂ ਕਾਜਲ ਨਾਂ ਦੀ ਕੁੜੀ ਸੜਕ ਪਾਰ ਕਰ ਰਹੀ ਸੀ। ਸਲੇਮ ਟਾਬਰੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਕੇਸਰੀ ਐਨਕਲੇਵ ਵਾਸੀ ਗੁਰਜੰਟ ਸਿੰਘ ਦੀ ਤਹਿਰੀਰ ’ਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਬਸਤੀ ਜੋਧੇਵਾਲ ਚੌਂਕ ਕੋਲ ਪੈਟਰੋਲ ਪੰਪ ’ਤੇ ਕੰਮ ਕਰਦੀ ਸੀ। ਵੀਰਵਾਰ ਰਾਤ ਨੂੰ ਕਰੀਬ 9 ਵਜੇ ਉਹ ਜੱਸੀਆਂ ਟੀ-ਪੁਆਇੰਟ ਕੋਲ ਸੜਕ ਪਾਰ ਕਰ ਰਹੀ ਸੀ ਤਾਂ ਜਲੰਧਰ ਤੋਂ ਲੁਧਿਆਣਾ ਵੱਲ ਆ ਰਹੇ ਇਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਹ ਗੰਭੀਰ ਰੂਪ ਨਾਲ ਜ਼ਖਮੀਂ ਹੋ ਗਈ। ਉਸ ਨੂੰ ਇਲਾਜ ਲਈ ਈ. ਐੱਸ. ਆਈ. ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾਲ ਝੱਲਦੇ ਹੋਏ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।


author

Babita

Content Editor

Related News