ਕਮਰੇ 'ਚ ਸੁੱਤੀ ਪਈ ਮੁਟਿਆਰ ਨਾਲ ਵਾਪਰ ਗਿਆ ਭਾਣਾ, ਘਰ 'ਚ ਪੈ ਗਿਆ ਚੀਕ-ਚਿਹਾੜਾ

Monday, Jul 24, 2023 - 11:23 PM (IST)

ਕਮਰੇ 'ਚ ਸੁੱਤੀ ਪਈ ਮੁਟਿਆਰ ਨਾਲ ਵਾਪਰ ਗਿਆ ਭਾਣਾ, ਘਰ 'ਚ ਪੈ ਗਿਆ ਚੀਕ-ਚਿਹਾੜਾ

ਗੜ੍ਹਦੀਵਾਲਾ (ਮੁਨਿੰਦਰ): ਗੜ੍ਹਦੀਵਾਲਾ ਕਸਬੇ ਦੇ ਪਿੰਡ ਅੰਬਾਲਾ ਜੱਟਾਂ ਵਿਚ ਇਕ ਕੁੜੀ ਦੀ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਉਮਰ 16 ਸਾਲ ਸਪੁੱਤਰੀ ਸਤਨਾਮ ਸਿੰਘ ਆਪਣੇ ਕਮਰੇ ਵਿਚ ਸੋਈ ਹੋਈ ਸੀ। ਇਸ ਦੌਰਾਨ ਇਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਲਿਆ। 

ਇਹ ਖ਼ਬਰ ਵੀ ਪੜ੍ਹੋ - ਸਕੂਲੀ ਵਿਦਿਆਰਥੀਆਂ ਦੀ ਲੜਾਈ 'ਚ ਚੱਲੀਆਂ ਗੋਲ਼ੀਆਂ, ਇਲਾਕੇ 'ਚ ਬਣਿਆ ਦਹਿਸ਼ਤ ਦਾ ਮਾਹੌਲ

ਸੱਪ ਦੇ ਡੰਗਣ ਨਾਲ ਕੁਝ ਸਮੇਂ ਬਾਅਦ ਗੁਰਪ੍ਰੀਤ ਕੌਰ ਦੀ ਤਬੀਅਤ ਖ਼ਰਾਬ ਹੋ ਗਈ। ਸਿਹਤ ਜ਼ਿਆਦਾ ਵਿਗੜਣ 'ਤੇ ਉਸ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਸੀ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anmol Tagra

Content Editor

Related News