ਮਿੰਨੀ ਬੱਸ ’ਚੋਂ ਉਤਰੀ ਲੜਕੀ, ਉਸੇ ਹੇਠ ਆਉਣ ਨਾਲ ਮੌਤ

Saturday, Sep 19, 2020 - 10:24 AM (IST)

ਮਿੰਨੀ ਬੱਸ ’ਚੋਂ ਉਤਰੀ ਲੜਕੀ, ਉਸੇ ਹੇਠ ਆਉਣ ਨਾਲ ਮੌਤ

ਲੁਧਿਆਣਾ (ਰਿਸ਼ੀ) : ਥਾਣਾ ਡਵੀਜ਼ਨ ਨੰਬਰ-7 ਦੇ ਇਲਾਕਾ ਵਰਧਮਾਨ ਚੌਂਕ ਕੋਲ ਜਿਸ ਬੱਸ ਤੋਂ ਲੜਕੀ ਉੱਤਰੀ, ਉਸੇ ਦੇ ਥੱਲੇ ਆਉਣ ਨਾਲ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ।

ਮ੍ਰਿਤਕਾ ਦੀ ਪਛਾਣ ਕਿਸ਼ੋਰ ਨਗਰ ਦੀ ਰਹਿਣ ਵਾਲੀ ਨੀਤੂ (19) ਸਾਲ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨੀਤੂ ਕਟਾਣੀ ਕਲਾਂ 'ਚ ਇਕ ਫੈਕਟਰੀ ਵਿਚ ਕੰਮ ਕਰਦੀ ਸੀ ਅਤੇ ਰੋਜ਼ਾਨਾ ਫੈਕਟਰੀ ਦੀ ਮਿੰਨੀ ਬੱਸ 'ਚ ਕੰਮ ’ਤੇ ਆਉਂਦੀ-ਜਾਂਦੀ ਸੀ। ਵੀਰਵਾਰ ਰਾਤ ਨੂੰ ਛੁੱਟੀ ਹੋਣ ਤੋਂ ਬਾਅਦ ਜਦੋਂ ਲਗਭਗ 8 ਵਜੇ ਵਰਧਮਾਨ ਚੌਂਕ ਕੋਲ ਬੱਸ ਤੋਂ ਉੱਤਰੀ ਤਾਂ ਡਰਾਈਵਰ ਨੇ ਇਕਦਮ ਬੱਸ ਚਲਾ ਦਿੱਤੀ, ਜਿਸ ਕਾਰਨ ਬੱਸ ਦੇ ਟਾਇਰ ਥੱਲੇ ਆਉਣ ਨਾਲ ਉਸ ਨੇ ਦਮ ਤੋੜ ਦਿੱਤਾ।
 


author

Babita

Content Editor

Related News