ਪਿਤਾ ਦੇ ਸਸਕਾਰ ''ਚ ਸ਼ਾਮਲ ਹੋਣ ਜਾ ਰਹੀ ਲੜਕੀ ਦੀ ਸੜਕ ਹਾਦਸੇ ''ਚ ਮੌਤ

Sunday, Nov 12, 2017 - 06:33 AM (IST)

ਪਿਤਾ ਦੇ ਸਸਕਾਰ ''ਚ ਸ਼ਾਮਲ ਹੋਣ ਜਾ ਰਹੀ ਲੜਕੀ ਦੀ ਸੜਕ ਹਾਦਸੇ ''ਚ ਮੌਤ

ਕਲਾਨੌਰ  (ਮਨਮੋਹਨ) - ਸਤਿੰਦਰ ਕੌਰ ਵਾਸੀ ਵਡਾਲਾ ਬਾਂਗਰ ਜਿਸ ਦੇ ਪਿਤਾ ਦੀ ਮੌਤ ਹੋਣ ਕਾਰਨ ਅੱਜ ਚੰਡੀਗੜ੍ਹ ਵਿਖੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਆਪਣੇ ਪਤੀ ਹਰਜੀਤ ਸਿੰਘ, ਬੇਟਾ ਇਸ਼ਾਤਦੀਪ, ਲੜਕੀ ਅਨਮੋਲਦੀਪ, ਮਾਮਾ ਤੇ ਮਾਮੀ ਸਮੇਤ ਟੈਕਸੀ ਰਾਹੀਂ ਵਡਾਲਾ ਬਾਂਗਰ ਤੋਂ ਚੰਡੀਗੜ੍ਹ ਲਈ ਜਾ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਗੱਡੀ ਰਸਤੇ ਵਿਚ ਖਰੜ ਸਿਟੀ ਦੇ ਨਜ਼ਦੀਕ ਡਿਵਾਈਡਰ ਨਾਲ ਟਕਰਾ ਜਾਣ ਨਾਲ ਪਲਟ ਗਈ, ਜਿਸ ਕਾਰਨ ਸਤਿੰਦਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦਾ ਪਤੀ, ਬੇਟਾ ਅਤੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਲੜਕੀ ਅਨਮੋਲਦੀਪ, ਮਾਮਾ ਅਤੇ ਮਾਮੀ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਪੀ. ਜੀ. ਆਈ. ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਮ੍ਰਿਤਕ ਸਤਿੰਦਰ ਕੌਰ ਦਾ ਪੋਸਟਮਾਰਟਮ ਕਰਾਉਣ ਤੋਂ ਬਆਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।


Related News