ਹੱਸਦਾ-ਵੱਸਦਾ ਉਜੜਿਆ ਪਰਿਵਾਰ, ਪਾਣੀ ਦੇ ਹੌਜ ’ਚ ਡੁੱਬਣ ਨਾਲ ਲੜਕੀ ਦੀ ਮੌਤ
Monday, Dec 21, 2020 - 03:15 PM (IST)
ਘਨੌਲੀ (ਸ਼ਰਮਾ)— ਨਜ਼ਦੀਕੀ ਪਿੰਡ ਦੁੱਗਰੀ ਵਿਖੇ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ ਮਹਿਕਮੇ ਵੱਲੋਂ ਬਣਾਏ ਗਏ ਪਾਣੀ ਦੇ ਹੌਜ ’ਚ ਚੌਕੀਦਾਰ ਦੀ 13 ਸਾਲਾ ਲੜਕੀ ਦੇ ਡੁੱਬ ਗਈ। ਸਰਪੰਚ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਖੜਾ ਨਹਿਰ ਤੋਂ ਪਾਣੀ ਦੀ ਪਾਈਪ ਲਾਈਨ ਲਿਆ ਕੇ ਪਿੰਡ ਦੁੱਗਰੀ ਦੇ ਸਕੂਲ ਨੇੜੇ ਬਣਾਏ ਗਏ ਹੌਜ (ਤਲਾਬ) ’ਚ ਛੱਡੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਕਤ ਹੌਜ ਨੇੜੇ ਹੀ ਰਹਿ ਰਹੇ ਚੌਕੀਦਾਰ ਪਰਵੇਸ਼ ਕੁਮਾਰ ਦੀ 13 ਸਾਲਾ ਲੜਕੀ ਜੈਸਮੀਨ ਰਾਤ ਦੇ ਹਨੇਰੇ ’ਚ ਡਿੱਗ ਪਈ। ਸਰਪੰਚ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਕਤ ਹੌਜ ਦੇ ਆਲੇ-ਦੁਆਲੇ ਫੈਂਸਿੰਗ ਨਾ ਹੋਣ ਕਾਰਨਉਕਤ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ:ਸਹੁਰਿਆਂ ਦੀ ਕਰਤੂਤ, ਗਰਭਵਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕੀਤਾ ਇਹ ਸ਼ਰਮਨਾਕ ਕਾਰਾ
ਉਨ੍ਹਾਂ ਕਿਹਾ ਕਿ ਹੈਰਾਨੀ ਉਦੋਂ ਹੋਈ ਜਦੋਂ ਰਾਤ ਦੀ ਡਿੱਗੀ ਹੋਈ ਲੜਕੀ ਦਾ ਸਵੇਰੇ ਪਤਾ ਚਲਿਆ ਅਤੇ ਬਾਅਦ ਦੁਪਹਿਰ ਤੱਕ ਜੇ. ਈ. ਤੋਂ ਇਲਾਵਾ ਸਬੰਧਤ ਮਹਿਕਮੇ ਦਾ ਕੋਈ ਉੱਚ ਅਧਿਕਾਰੀ ਪਰਿਵਾਰ ਨਾਲ ਹਮਦਰਦੀ ਜਤਾਉਣ ਤੱਕ ਨਹੀਂ ਪਹੁੰਚਿਆ। ਉਲਟਾ ਜਦੋਂ ਸਰਪੰਚ ਨੇ ਉੱਚ ਅਧਿਕਾਰੀ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਅਧਿਕਾਰੀ ਦਾ ਵਤੀਰਾ ਸਰਪੰਚ ਦੇ ਪ੍ਰਤੀ ਵੀ ਠੀਕ ਨਹੀਂ ਸੀ। ਪਿੰਡ ਵਾਸੀਆਂ ਨੇ ਜਿੱਥੇ ਉਕਤ ਮਿ੍ਰਤਕ ਲੜਕੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਉੱਥੇ ਹੀ ਪਾਣੀ ਦੇ ਉਕਤ ਹੌਜਾਂ ਦੇ ਆਲੇ-ਦੁਆਲੇ ਜਾਲੀ ਜਾਂ ਫੈਂਸਿੰਗ ਲਗਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ
ਕੀ ਕਹਿਣਾ ਹੈ ਸਬੰਧਤ ਅਧਿਕਾਰੀ ਦਾ
ਇਸ ਸਬੰਧੀ ਸਰਪੰਚ ਵੱਲੋਂ ਵਤੀਰੇ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਜਿੱਥੇ ਸਿਰੇ ’ਤੇ ਨਕਾਰ ਦਿੱਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਪਾਣੀ ਦੇ ਉਕਤ ਹੌਜ ਇਸੇ ਤਰ੍ਹਾਂ ਹੀ ਕਈ ਸਾਲਾਂ ਤੋਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਸੀਆਂ ਵੱਲੋਂ ਜਾਲੀ ਲਗਾਉਣ ਦੀ ਮੰਗ ਕੀਤੀ ਹੈ ਤਾਂ ਮਹਿਕਮੇ ਵੱਲੋਂ ਛੇਤੀ ਹੀ ਉਕਤ ਕੰਮ ਲਈ ਯੋਜਨਾ ਤਿਆਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਗਰਾਓਂ ’ਚ ਵੱਡੀ ਵਾਰਦਾਤ, NRI ਦੋਸਤਾਂ ਨੇ ਮੋਟਰ ’ਤੇ ਲਿਜਾ ਕੇ ਗੋਲੀਆਂ ਨਾਲ ਭੁੰਨਿਆ ਦੋਸਤ
ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਜਵਾਨ ਪੁੱਤਾਂ ਦੀ ਹੋਈ ਮੌਤ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ