ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ

Saturday, Mar 04, 2023 - 05:50 PM (IST)

ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ

ਲੋਹੀਆਂ ਖ਼ਾਸ (ਮਨਜੀਤ, ਰਾਜਪੂਤ)- ਲੋਹੀਆਂ ਖ਼ਾਸ ਨੇੜੇ ਕਾਰ ਹਾਦਸੇ ਵਿਚ ਇਕ ਕੁੜੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਾਜਿਸ਼ ਤਹਿਤ ਫਰਜ਼ੀ ਦੱਸਦੇ ਹੋਏ ਮੁੰਡੇ ਦੇ ਪਰਿਵਾਰ 'ਤੇ ਦੋਸ਼ ਲਗਾਏ ਹਨ। ਸਥਾਨਕ ਪੁਲਸ ਕੋਲ ਬਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੀ ਕੁੜੀ ਸਰਬਜੀਤ ਕੌਰ ਨੇ ਐੱਮ. ਟੈੱਕ ਦੀ ਪੜ੍ਹਾਈ ਤੋਂ ਬਾਅਦ ਸੀ. ਟੀ. ਇੰਸਟੀਚਿਊਟ ’ਚ 2 ਸਾਲ ਸਹਾਇਕ ਲੈਕਚਰਾਰ ਦੀ ਨੌਕਰੀ ਕੀਤੀ ਸੀ। ਹੁਣ ਉਸ ਨੇ ਟਿਊਸ਼ਨ ਸੈਂਟਰ ਤਲਵੰਡੀ ਚੌਧਰੀਆਂ ਰੋਡ ਸੁਲਤਾਨਪੁਰ ਲੋਧੀ ਵਿਖੇ ਖੋਲ੍ਹਿਆ ਹੋਇਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

PunjabKesari

ਉਸ ਦੀ ਕੁੜੀ ਦੀ ਕਰੀਬ 3 ਸਾਲ ਪਹਿਲਾਂ ਮੰਗਣੀ ਸਿਮਰਜੀਤ ਸਿੰਘ ਉਰਫ਼ ਗੁਰਿੰਦਰਜੀਤ ਪੁੱਤਰ ਅਵਤਾਰ ਸਿੰਘ ਵਾਸੀ ਫੱਤੂਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨਾਲ ਹੋਈ ਸੀ। ਕੁਝ ਸਮੇਂ ਬਾਅਦ ਲੜਕਾ ਪਰਿਵਾਰ ਨੇ ਇਹ ਰਿਸ਼ਤਾ ਨਾ-ਮਨਜ਼ੂਰ ਕਰ ਦਿੱਤਾ ਅਤੇ ਲੜਕਾ ਸਿਮਰਜੀਤ ਸਿੰਘ ਲੜਕੀ ਦੇ ਸੰਪਰਕ ’ਚ ਰਿਹਾ ਅਤੇ ਵਿਆਹ ਕਰਵਾਉਣ ਦਾ ਲਾਰਾ ਲਾਉਂਦਾ ਰਿਹਾ। ਕਰੀਬ 15 ਦਿਨ ਪਹਿਲਾਂ ਸਿਮਰਜੀਤ ਸਿੰਘ ਨੇ ਆਪਣੇ ਪਰਿਵਾਰ ਦੀ ਮਰਜ਼ੀ ਨਾਲ ਆਪਣਾ ਵਿਆਹ ਕਪੂਰਥਲਾ ਵਿਖੇ ਕਿਸੇ ਹੋਰ ਕੁੜੀ ਨਾਲ ਕਰਵਾ ਲਿਆ ਹੈ। ਉਸ ਦੀ ਕੁੜੀ ਸਿਮਰਜੀਤ ਸਿੰਘ ਦੇ ਵਿਆਹ ’ਤੇ ਇਤਰਾਜ਼ ਕਰਦੀ ਸੀ। ਸ਼ੁੱਕਰਵਾਰ ਕੁੜੀ ਘਰੋਂ ਟਿਊਸ਼ਨ ਸੈਂਟਰ ਸੁਲਤਾਨਪੁਰ ਲੋਧੀ ਆਈ ਸੀ। ਬਾਅਦ ਦੁਪਹਿਰ ਜੋਸਨ ਹਸਪਤਾਲ ਲੋਹੀਆਂ ਖ਼ਾਸ ਤੋਂ ਉਸ ਨੂੰ ਫੋਨ ’ਤੇ ਇਤਲਾਹ ਮਿਲੀ ਕਿ ਉਸ ਦੀ ਲੜਕੀ ਸਰਬਜੀਤ ਕੌਰ ਦਾ ਐਕਸੀਡੈਂਟ ਹੋ ਗਿਆ ਹੈ, ਜੋ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, ਮਾਜਰਾ ਜੱਟਾਂ ਦੇ 27 ਦੋਸ਼ੀਆਂ ਨੂੰ ਸੁਣਾਈ ਸਜ਼ਾ

PunjabKesari

ਉਹ ਆਪਣੇ ਭਰਾ ਸਵਰਨ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਜੋਸਨ ਹਸਪਤਾਲ ਲੋਹੀਆਂ ਵਿਖੇ ਪੁੱਜਾ, ਜਿੱਥੇ ਕੁੜੀ ਨੇ ਦਮ ਤੋੜ ਦਿੱਤਾ। ਮੌਕਾ ਤੋਂ ਪੁੱਛ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਸਿਮਰਜੀਤ ਸਿੰਘ ਕੁੜੀ ਨੂੰ ਆਪਣੀ ਕਾਰ ਨੰਬਰੀ ਪੀ. ਬੀ. 09 ਏ. ਐੱਲ. 8797 ਸਵਿੱਫਟ ਰੰਗ ਚਿੱਟਾ ’ਤੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਲੋਹੀਆ ਸਾਈਡ ਨੂੰ ਆ ਰਿਹਾ ਸੀ। ਉਸ ਨੇ ਬਾਬਾ ਬੋਹੜੀ ਲੋਹੀਆ ਨੇੜੇ ਆ ਕੇ ਕਾਰ ਖੱਬੀ ਸਾਈਡ ਕਿੱਕਰ ’ਚ ਮਾਰ ਕੇ ਕਥਿਤ ਤੌਰ ’ਤੇ ਫਰਜ਼ੀ ਐਕਸੀਡੈਂਟ ਕੀਤਾ ਹੈ। ਸਿਮਰਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਕੁੜੀ ਨੂੰ ਜ਼ਖਮੀ ਹਾਲਤ ’ਚ ਜੋਸਨ ਹਸਪਤਾਲ ਲੋਹੀਆਂ ਲੈ ਕੇ ਆਏ ਅਤੇ ਬਿਨਾਂ ਦਾਖ਼ਲ ਕਰਾਇਆ ਹੀ ਕੁੜੀ ਦਾ ਮੋਬਾਇਲ ਲੈ ਕੇ ਹਸਪਤਾਲ ਤੋਂ ਫਰਾਰ ਹੋ ਗਏ ਹਨ। ਇਨ੍ਹਾਂ ਨੇ ਕਾਰ ਐਕਸੀਡੈਂਟ ਦਾ ਸਿਰਫ਼ ਵਿਖਾਵਾ ਕੀਤਾ ਹੈ। ਇਹ ਐਕਸੀਡੈਂਟ ਕੁੜੀ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੇ ਰਸਤੇ ਚੋਂ ਹਟਾਉਣ ਖ਼ਾਤਿਰ ਸਿਮਰਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਜ਼ਿਸ਼ ਤਹਿਤ ਕੀਤਾ ਹੈ। ਸਥਾਨਕ ਪੁਲਸ ਵੱਲੋਂ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਤਦਾਦ 'ਚ ਸੰਗਤਾਂ ਧਾਰਮਿਕ ਅਸਥਾਨਾਂ ’ਤੇ ਹੋਈਆਂ ਨਤਮਸਤਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News