ਪਾਦਰੀ ਨੇ ਕੁੜੀ ਨੂੰ ਕੀਤਾ ਗਰਭਵਤੀ, ਨਰਸ ਨਾਲ ਮਿਲ ਜੋ ਕਰਤੂਤ ਕੀਤੀ, ਸੁਣ ਹੈਰਾਨ ਰਹਿ ਜਾਵੋਗੇ

Monday, Jul 10, 2023 - 04:15 PM (IST)

ਗੁਰਦਾਸਪੁਰ (ਵਿਨੋਦ) : ਪੁਲਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਇਕ ਪਿੰਡ ’ਚ ਚਰਚ ’ਚ ਆਉਣ ਵਾਲੀ ਕੁੜੀ ਦੇ ਨਾਲ ਪਾਦਰੀ ਨੇ ਪਹਿਲਾਂ ਸਰੀਰਿਕ ਸਬੰਧ ਬਣਾਏ ਅਤੇ ਜਦ ਕੁੜੀ ਗਰਭਪਤੀ ਹੋ ਗਈ ਤਾਂ ਪਾਦਰੀ ਨੇ ਨਰਸ ਦੇ ਨਾਲ ਮਿਲ ਕੇ ਕੁੜੀ ਦਾ ਗਰਭਪਾਤ ਕਰਵਾ ਦਿੱਤਾ। ਇਸ ਦੌਰਾਨ ਕੁੜੀ ਨੂੰ ਇੰਨਫੈਕਸ਼ਨ ਹੋਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਪਾਦਰੀ ਜਸ਼ਨ ਗਿੱਲ ਪੁੱਤਰ ਅਨਾਇਤ ਮਸੀਹ ਪਿੰਡ ਅਬਲਖੈਰ ਅਤੇ ਪਿੰਡ ਗੋਹਤ ਪੋਕਰ ਦੀ ਰਹਿਣ ਵਾਲੀ ਨਰਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰ ਦੋਵੇਂ ਦੋਸ਼ੀ ਅਜੇ ਫ਼ਰਾਰ ਹਨ।

ਇਹ ਵੀ ਪੜ੍ਹੋ : ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਗਿੱਦੜਪਿੰਡੀ 'ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ

 ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਕੁੜੀ ਦੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ 'ਚ ਪਾਇਆ ਕਿ ਦੋਸ਼ੀ ਪਾਦਰੀ ਨੇ ਆਪਣੇ ਘਰ ’ਚ ਚਰਚ ਖੋਲ੍ਹ ਰੱਖਿਆ ਸੀ ਅਤੇ ਮ੍ਰਿਤਕ ਕੁੜੀ ਦਾ ਪਰਿਵਾਰ ਉਸ ਚਰਚ ’ਚ ਜਾਇਆ ਕਰਦਾ ਸੀ। ਇਸ ਕਾਰਨ ਪਾਦਰੀ ਦਾ ਸ਼ਿਕਾਇਤਕਰਤਾਂ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਇਸ ਦੌਰਾਨ ਦੋਸ਼ੀ ਪਾਦਰੀ ਨੇ ਉਸ ਪਰਿਵਾਰ ਦੀ 21 ਸਾਲਾ ਕੁੜੀ ਨਾਲ ਸਰੀਰਿਕ ਸਬੰਧ ਬਣਾ ਲਏ, ਜਿਸ ਕਾਰਨ ਕੁੜੀ ਗਰਭਵਤੀ ਹੋ ਗਈ। ਆਪਣੇ ਘਿਨੌਣੇ ਅਪਰਾਧ ਨੂੰ ਲੋਕਾਂ ਅਤੇ ਪਰਿਵਾਰ ਤੋਂ ਲੁਕਾਉਣ ਦੇ ਲਈ ਪਾਦਰੀ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਇਕ ਹੋਰ ਘਿਨੌਣੀ ਹਰਕਤ ਕਰਦੇ ਹੋਏ ਇਕ ਹੋਰ ਗੁਨਾਹ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅਗਲੇ 24 ਘੰਟੇ ਬੇਹੱਦ ਖ਼ਤਰਨਾਕ, ਜੇਕਰ ਹਾਲਾਤ ਬੇਕਾਬੂ ਹੋਏ ਤਾਂ...(ਤਸਵੀਰਾਂ)

ਇਸ ਦੇ ਤਹਿਤ ਦੋਸ਼ੀ ਪਾਦਰੀ ਨੇ ਆਪਣੀ ਜਾਣ-ਪਛਾਣ ਦੀ ਇਕ ਨਰਸ ਸਤਿੰਦਰਜੀਤ ਕੌਰ ਉਰਫ਼ ਬਬਲੀ ਵਾਸੀ ਪਿੰਡ ਗੋਹਤ ਪੋਖਰ ਦੇ ਨਾਲ ਮਿਲ ਕੇ ਕੁੜੀ ਦਾ ਗਰਭਪਾਤ ਕਰਵਾ ਦਿੱਤਾ। ਇਸ ਦੌਰਾਨ ਕੁੜੀ ਦੇ ਢਿੱਡ ’ਚ ਇੰਫੈਕਸ਼ਨ ਫੈਲ ਗਈ। ਇਸ ਕਾਰਨ ਕੁੜੀ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਦੇ ਲਈ ਲੈ ਜਾਇਆ ਗਿਆ। ਇਸ ਦੌਰਾਨ 25 ਜੂਨ ਨੂੰ ਕੁੜੀ ਦੀ ਮੌਤ ਹੋ ਗਈ। ਇਸ ਦੇ ਬਾਅਦ ਦੀਨਾਨਗਰ ਪੁਲਸ ਨੇ ਦੋਸ਼ੀ ਪਾਦਰੀ ਅਤੇ ਨਰਸ ਬਬਲੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦੋਂ ਕਿ ਦੋਵੇਂ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News