ਚੱਲਦੀ ਟਰੇਨ 'ਚ ਚੜ੍ਹਨ ਲੱਗੀ ਕੁੜੀ ਦਾ ਤਿਲਕਿਆ ਪੈਰ, ਟਰੈਕ ਹੇਠਾਂ ਡਿੱਗਦੇ ਹੀ ਉੱਪਰੋਂ ਲੰਘ ਗਈ ਗੱਡੀ

03/04/2023 2:46:05 PM

ਲੁਧਿਆਣਾ (ਜ.ਬ.) : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਟਰੇਨ ’ਚ ਸਵਾਰ ਹੁੰਦੇ ਸਮੇਂ ਪੈਰ ਤਿਲਕਣ ਕਾਰਨ ਟਰੈਕ 'ਤੇ ਡਿੱਗੀ ਕੁੜੀ ਦੀ ਮੌਤ ਹੋ ਗਈ। ਇਸ ਦਾ ਪਤਾ ਲੱਗਦੇ ਹੀ ਏ. ਐੱਸ. ਆਈ. ਕਸ਼ਮੀਰ ਸਿੰਘ ਮੌਕੇ ’ਤੇ ਪੁੱਜ ਗਏ ਅਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮੌਕੇ ਤੋਂ ਬਰਾਮਦ ਮੋਬਾਇਲ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਲਾਸ਼ ਦੀ ਪਛਾਣ ਕੀਤੀ।

ਇਹ ਵੀ ਪੜ੍ਹੋ : ਇਕਲੌਤੇ ਪੁੱਤ ਨੂੰ ਜਹਾਜ਼ ਚੜ੍ਹਾਉਣ ਦੀ ਤਿਆਰੀ ਕਰ ਰਹੇ ਸੀ ਮਾਪੇ, ਵਿਹੜੇ 'ਚ ਵਿੱਛ ਗਏ ਮੌਤ ਦੇ ਸੱਥਰ

ਪੁਲਸ ਨੇ ਕੁੜੀ ਦੀ ਪਛਾਣ ਸੰਗੀਤ ਸਿਨੇਮਾ ਨੇੜੇ ਮਿਲਰਗੰਜ ਦੀ ਰਹਿਣ ਵਾਲੀ ਸਤਵਿੰਦਰ (20) ਵਜੋਂ ਕੀਤੀ ਹੈ। ਉਕਤ ਹਾਦਸਾ ਸਵਰਾਜ ਐਕਸਪ੍ਰੈੱਸ 'ਚ ਉਸ ਸਮੇਂ ਹੋਇਆ, ਜਦੋਂ ਕੁੜੀਚੱਲਦੀ ਟਰੇਨ ’ਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਲਦਬਾਜ਼ੀ ’ਚ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਟਰੈਕ ’ਚ ਜਾ ਡਿੱਗੀ ਅਤੇ ਟਰੇਨ ਉਸ ਦੇ ਉੱਪਰੋਂ ਲੰਘ ਗਈ। ਮ੍ਰਿਤਕ ਕੁੜੀ ਦੀ ਭੈਣ ਤਾਨੀਆ ਨੇ ਦੱਸਿਆ ਕਿ ਸਤਵਿੰਦਰ ਪਠਾਨਕੋਟ ਆਪਣੀ ਨਾਨੀ ਦੇ ਘਰ ਜਾਣ ਲਈ ਗਈ ਸੀ ਪਰ ਹਾਦਸੇ ਦਾ ਸ਼ਿਕਾਰ ਹੋ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਤੋੜੀਆਂ ਗਈਆਂ ਝੁੱਗੀਆਂ, ਕਈ ਸਾਲਾਂ ਤੋਂ ਰਹਿ ਰਹੇ ਪਰਿਵਾਰ ਹੋਏ ਬੇਘਰ (ਤਸਵੀਰਾਂ)

ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ 3 ਭੈਣਾਂ ਹਨ। ਸਤਵਿੰਦਰ ਸਭ ਤੋਂ ਛੋਟੀ ਭੈਣ ਸੀ, ਜੋ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ ਹੀ ਮੈਰਿਜ ਈਵੈਂਟ ਦਾ ਕੰਮ ਕਰਦੀ ਸੀ। ਤਾਨਿਆ ਨੇ ਦੱਸਿਆ ਕਿ ਉਸ ਦੀ ਭੈਣ ਬਹੁਤ ਮਿਹਨਤੀ ਸੀ, ਜੋ ਘਰ ਦਾ ਖ਼ਰਚ ਖ਼ੁਦ ਹੀ ਚਲਾਉਂਦੀ ਸੀ। ਮਾਮਲੇ ਦੀ ਕਾਰਵਾਈ ਕਰ ਰਹੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੇ ਪਰਿਵਾਰ ਦੇ ਬਿਆਨਾਂ ’ਤੇ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News