ਜਲੰਧਰ: ਲੈਦਰ ਕੰਪਲੈਕਸ ਇਲਾਕੇ ''ਚੋਂ ਮਿਲੀ ਲੜਕੀ ਦੀ ਸੜੀ ਲਾਸ਼, ਫੈਲੀ ਸਨਸਨੀ
Wednesday, Dec 06, 2017 - 06:57 PM (IST)
ਜਲੰਧਰ(ਪ੍ਰੀਤ)— ਇਥੋਂ ਦੇ ਲੈਦਰ ਕੰਪਲੈਕਸ 'ਚ ਇਕ ਪਲਾਟ 'ਚੋਂ ਲੜਕੀ ਦੀ ਬੁੱਧਵਾਰ ਨੂੰ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਲਾਸ਼ ਇੰਨੀ ਸੜ ਚੁੱਕੀ ਹੈ ਕਿ ਉਸ ਦੀ ਪਛਾਣ ਵੀ ਨਹੀਂ ਹੋ ਪਾ ਰਹੀ ਹੈ। ਪੁਲਸ ਮੁਤਾਬਕ ਲੜਕੀ ਨੂੰ ਜ਼ਿੰਦਾ ਸਾੜਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਕੇ ਇਥੇ ਸੁੱਟ ਦਿੱਤਾ ਗਿਆ ਹੈ। ਲੜਕੀ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
