ਲੁਧਿਆਣਾ : ਖੇਤਾਂ ''ਚੋਂ ਮਿਲੀ ਪਰਵਾਸੀ ਕੁੜੀ ਦੀ ਲਾਸ਼, ਫੈਲੀ ਸਨਸਨੀ

Friday, May 17, 2019 - 10:57 AM (IST)

ਲੁਧਿਆਣਾ : ਖੇਤਾਂ ''ਚੋਂ ਮਿਲੀ ਪਰਵਾਸੀ ਕੁੜੀ ਦੀ ਲਾਸ਼, ਫੈਲੀ ਸਨਸਨੀ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਪੈਂਦੇ ਇਲਾਕੇ ਪਿੰਡ ਕਨੀਜਾ ਵਿਖੇ ਖੇਤਾਂ 'ਚੋਂ ਸ਼ੁੱਕਰਵਾਰ ਸਵੇਰੇ 7 ਕੁ ਵਜੇ ਦੇ ਕਰੀਬ 15-16 ਸਾਲਾਂ ਦੀ ਇੱਕ ਅਣਪਛਾਤੀ ਪਰਵਾਸੀ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਕਾਰਨ ਪਿੰਡ 'ਚ ਸਨਸਨੀ ਫੈਲ ਗਈ। ਪਿੰਡ ਕਨੀਜਾ ਦੇ ਸਰਪੰਚ ਅਵਤਾਰ ਸਿੰਘ ਦੇ ਘਰ ਤੋਂ ਸੌ ਗਜ ਦੀ ਦੂਰੀ 'ਤੇ ਸੜਕ ਦੇ ਨਾਲ ਲਗੱਦੇ ਹਰੇ ਚਾਰੇ ਦੇ ਖੇਤਾਂ 'ਚੋਂ ਇਹ ਲਾਸ਼ ਮਿਲੀ ਹੈ, ਜਿਸ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਹਨ। ਲੜਕੀ ਦੀ ਸ਼ਨਾਖਤ ਲਈ ਪੁਲਸ ਵਲੋਂ ਆਸ-ਪਾਸ ਦੇ ਮੁਹੱਲਿਆ 'ਚ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ। ਫਿਲਹਾਲ ਪੁਲਸ ਨੇ ਸਰਪੰਚ ਦੇ ਬਿਆਨਾਂ ਦੇ ਆਧਾਰ 'ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ 'ਚ ਲੱਗ ਗਈ ਹੈ ਤਾਂ ਜੋ ਕਾਤਲਾਂ ਦਾ ਪਤਾ ਲਾਇਆ ਜਾ ਸਕੇ।


author

Babita

Content Editor

Related News