ਪੜ੍ਹਾਈ ਤੋਂ ਪਰੇਸ਼ਾਨ ਨਾਬਾਲਗ ਕੁੜੀ ਨੇ ਕੀਤੀ ਖ਼ੁਦਕੁਸ਼ੀ
Thursday, Sep 24, 2020 - 11:25 AM (IST)

ਸਾਹਨੇਵਾਲ/ਕੁਹਾੜਾ (ਜ.ਬ.) : ਚੌਂਕੀ ਕੰਗਣਵਾਲ ਅਧੀਨ ਆਉਂਦੇ ਮਹਾਦੇਵ ਨਗਰ ’ਚ ਪੜ੍ਹਾਈ ਨੂੰ ਲੈ ਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਇਕ ਨਾਬਾਲਗ ਕੁੜੀ ਵੱਲੋਂ ਮੰਗਲਵਾਰ ਦੀ ਦੇਰ ਰਾਤ ਆਪਣੇ ਘਰ ’ਚ ਹੀ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬਾਰੇ ਪਤਾ ਸਵੇਰੇ ਚੱਲਿਆ, ਜਦੋਂ ਪਰਿਵਾਰ ਨੇ ਦੇਖਿਆ ਕਿ ਉਨ੍ਹਾਂ ਦੀ ਬੇਟੀ ਕਮਰੇ ’ਚ ਲਟਕ ਰਹੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਆਰਤੀ (14) ਪੁੱਤਰੀ ਮਾਧਵ ਦੇ ਰੂਪ ’ਚ ਹੋਈ ਹੈ। ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ, ਜਦੋਂ ਕਿ ਮ੍ਰਿਤਕਾ ਦੇ ਪਿਤਾ ਮਾਧਵ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਚੌਂਕੀ ਇੰਚਾਰਜ ਜਗਦੀਪ ਸਿੰਘ ਅਨੁਸਾਰ ਮ੍ਰਿਤਕਾ ਕੋਲੋਂ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।