ਲੜਕੀ ਨੇ ਸਪਾ ਸੈਂਟਰ 'ਚੋਂ ਫੜਿਆ ਮੰਗੇਤਰ, ਕੁੜੀਆਂ ਨਾਲ ਇਸ ਹਾਲਤ 'ਚ ਦੇਖ ਉੱਡੇ ਹੋਸ਼

Tuesday, Sep 05, 2023 - 11:34 PM (IST)

ਲੜਕੀ ਨੇ ਸਪਾ ਸੈਂਟਰ 'ਚੋਂ ਫੜਿਆ ਮੰਗੇਤਰ, ਕੁੜੀਆਂ ਨਾਲ ਇਸ ਹਾਲਤ 'ਚ ਦੇਖ ਉੱਡੇ ਹੋਸ਼

ਬਠਿੰਡਾ (ਬਾਂਸਲ, ਵਰਮਾ) : ਸ਼ਹਿਰ ਦੇ ਇਕ ਸਪਾ ਸੈਂਟਰ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਲੁਧਿਆਣਾ ਦੀ ਰਹਿਣ ਵਾਲੀ ਇਕ ਲੜਕੀ ਨੂੰ ਆਪਣੇ ਮੰਗੇਤਰ 'ਤੇ ਸ਼ੱਕ ਹੋਇਆ ਤਾਂ ਉਹ ਟੈਕਸੀ ਫੜ ਕੇ ਬਠਿੰਡਾ ਪਹੁੰਚ ਗਈ। ਸਪਾ ਸੈਂਟਰ 'ਚ ਜਦੋਂ ਉਸ ਨੇ ਆਪਣੇ ਮੰਗੇਤਰ ਨੂੰ ਲੜਕੀਆਂ ਨਾਲ ਦੇਖਿਆ ਤਾਂ ਉਹ ਆਪੇ ਤੋਂ ਬਾਹਰ ਹੋ ਗਈ ਤੇ ਗੁੱਸੇ 'ਚ ਮੰਗੇਤਰ ਨਾਲ ਝਗੜਾ ਕਰਨ ਲੱਗੀ। ਇਸ ਦੌਰਾਨ ਲੜਕੇ ਨੇ ਸਪਾ ਸੈਂਟਰ 'ਚ ਹੀ ਲੜਕੀ ਦੀ ਕੁੱਟਮਾਰ ਕਰਨੀ ਸ਼ੁਰੂ ਦਿੱਤੀ। ਕੁੜੀ ਨੇ ਟੈਕਸੀ ਡਰਾਈਵਰ ਨੂੰ ਫੋਨ ਕੀਤਾ। ਡਰਾਈਵਰ ਨੇ ਪੁਲਸ ਅਤੇ ਲੋਕਾਂ ਨੂੰ ਸੂਚਨਾ ਦਿੱਤੀ ਕਿ ਸਪਾ ਸੈਂਟਰ ਦੇ ਅੰਦਰ ਲੜਕੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਪੁਲਸ ਦੀ ਮਦਦ ਨਾਲ ਕੁੜੀ ਨੂੰ ਅੰਦਰੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੜਕ ਹਾਦਸਿਆਂ ਦੇ ਪੀੜਤਾਂ ਦਾ 48 ਘੰਟਿਆਂ ਦੌਰਾਨ ਕੀਤਾ ਜਾਵੇਗਾ ਮੁਫ਼ਤ ਇਲਾਜ

ਜ਼ਿਕਰਯੋਗ ਹੈ ਕਿ ਬਠਿੰਡਾ 'ਚ 12 ਤੋਂ ਵੱਧ ਸਪਾ ਸੈਂਟਰਾਂ 'ਚ ਗਲਤ ਧੰਦਾ ਚੱਲ ਰਿਹਾ ਹੈ, ਜਿਨ੍ਹਾਂ ਦੀ ਪੁਲਸ ਵੱਲੋਂ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ ਪਰ ਕਿਸੇ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਸਪਾ ਸੈਂਟਰ ’ਚ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਹੋ ਚੁੱਕੀ ਹੈ ਅਤੇ ਇਸ ਨੂੰ ਬੰਦ ਕਰਵਾਇਆ ਗਿਆ ਸੀ। ਇੱਥੋਂ ਤੱਕ ਕਿ ਵਿਦੇਸ਼ੀ ਕੁੜੀਆਂ ਵੀ ਸਪਾ ਸੈਂਟਰ 'ਚ ਆਉਂਦੀਆਂ ਸਨ ਪਰ ਇਸ ਨੂੰ ਮੁੜ ਖੋਲ੍ਹ ਦਿੱਤਾ ਗਿਆ।

ਇਹ ਵੀ ਪੜ੍ਹੋ : ਲੰਬੀ ਹਲਕੇ ਦੇ ਇਸ ਪਿੰਡ ਵਿੱਚ ਵੀ ਨਸ਼ਾ ਸਮੱਗਲਰ ਦਾ ਘਰ ਸੀਲ ਕਰਨ ਲਈ ਲਾਇਆ ਗਿਆ ਨੋਟਿਸ

ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਪ੍ਰਸ਼ਾਸਨ ਦੀ ਨੱਕ ਹੇਠ ਸਪਾ ਸੈਂਟਰ ਚੱਲ ਰਹੇ ਹਨ ਪਰ ਪੁਲਸ ਇਨ੍ਹਾਂ ਸੈਂਟਰਾਂ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਰੋਕਣ ’ਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਸੈਂਟਰ ’ਚ ਅਕਸਰ ਬਾਹਰੋਂ ਲੜਕੇ-ਲੜਕੀਆਂ ਆਉਂਦੇ ਰਹਿੰਦੇ ਹਨ ਤੇ ਆਏ ਦਿਨ ਲੜਾਈ-ਝਗੜੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਪੁਲਸ ਹੱਥਾਂ ’ਤੇ ਹੱਥ ਰੱਖ ਕੇ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੀ ਉਡੀਕ ਕਰ ਰਹੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਸ਼ਿਕਾਇਤ ’ਤੇ ਕਾਰਵਾਈ ਕੀਤੀ ਜਾਵੇਗੀ। ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਲਈ ਥਾਣੇ ਲਿਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by JagBani (@jagbanionline)

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News