ਗੁਰੂ ਨਗਰੀ ''ਚ ਚੱਲਦਾ ਸੀ ਗੰਦਾ ਧੰਦਾ, ਵੀਡੀਓ ''ਚ ਵੇਖੋ ਸਿੰਘਾਂ ਨੇ ਕੀ ਕੀਤਾ ਹਾਲ, ਕੁੜੀ ਮੰਗ ਰਹੀ ਮੁਆਫ਼ੀਆਂ

Thursday, Sep 07, 2023 - 05:08 PM (IST)

ਗੁਰੂ ਨਗਰੀ ''ਚ ਚੱਲਦਾ ਸੀ ਗੰਦਾ ਧੰਦਾ, ਵੀਡੀਓ ''ਚ ਵੇਖੋ ਸਿੰਘਾਂ ਨੇ ਕੀ ਕੀਤਾ ਹਾਲ, ਕੁੜੀ ਮੰਗ ਰਹੀ ਮੁਆਫ਼ੀਆਂ

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰਤਾ ਤੇ ਮਹਾਨਤਾ ਤੋਂ ਹਰ ਕੋਈ ਜਾਣੂ ਹੈ ਪਰ ਕੁਝ ਗ਼ਲਤ ਅਨਸਰ ਆਪਣੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਤੋਂ ਬਾਜ ਨਹੀਂ ਆਉਂਦੇ। ਤਾਜ਼ਾ ਘਟਨਾ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੀ ਹੈ ਜਿੱਥੇ ਨਿਹੰਗ ਸਿੰਘਾਂ ਨੇ ਦੇਹ ਵਪਾਰ ਦਾ ਧੰਦਾ ਕਰਦੀ ਕੁੜੀ ਨੂੰ ਫੜਿਆ ਹੈ। ਬੀਤੀ ਦੇਰ ਰਾਤ ਦੀ ਦੱਸੀ ਜਾਂਦੀ ਇਸ ਘਟਨਾ ਵਿੱਚ ਨਿਹੰਗ ਸਿੰਘ ਨੇ ਮੁੰਡੇ-ਕੁੜੀ ਨੂੰ ਫੜ ਕੇ ਉਨ੍ਹਾਂ ਤੋਂ ਮੁਆਫ਼ੀਨਾਮਾ ਵੀ ਲਿਖਵਾਇਆ ਕਿ ਉਹ ਅੱਗੇ ਤੋਂ ਅਜਿਹੇ ਕੰਮ ਨਹੀਂ ਕਰਨਗੇ। 

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲ ਰਿਹੈ 'ਗੰਦਾ ਧੰਦਾ', ਅੰਦਰ ਦੀ ਵੀਡੀਓ ਵਾਇਰਲ

ਵੀਡੀਓ ਵਿੱਚ ਨਿਹੰਗ ਸਿੰਘ ਦੱਸ ਰਿਹਾ ਹੈ ਕਿ ਅਸੀਂ ਮੁੰਡੇ- ਕੁੜੀ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ ਤੇ ਦੋਵਾਂ ਕੋਲੋਂ ਇਹ ਬਿਆਨ ਲਿਖਵਾ ਲਏ ਹਨ ਕਿ ਜੇ ਅੱਗੇ ਤੋਂ ਅਜਿਹਾ ਗ਼ਲਤ ਕੰਮ ਕੀਤਾ ਤਾਂ ਪ੍ਰਸ਼ਾਸ਼ਨ ਜਾਂ ਨਿਹੰਗ ਸਿੰਘ ਜਥੇਬੰਦੀਆਂ ਸਖ਼ਤ ਕਾਰਵਾਈ ਕਰ ਸਕਦੀਆਂ ਹਨ। 

ਇਹ ਵੀ ਪੜ੍ਹੋ : ਚਾਵਾਂ ਨਾਲ ਸਕੂਲ ਭੇਜਿਆ ਸੀ 5 ਸਾਲਾ ਮਾਸੂਮ, ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਕੁੜੀ ਨੇ ਬਿਆਨ ਦਿੰਦਿਆਂ ਦੱਸਿਆ ਕਿ ਹੋਟਲ ਚਾਲਕ ਉਸ ਨੂੰ ਖ਼ੁਦ ਲੈ ਕੇ ਆਇਆ ਸੀ ਤੇ ਕਿਹਾ ਸੀ ਕਿ ਸਾਡੇ ਹੋਟਲ ਵਿੱਚ ਗਾਹਕ ਬਹੁਤ ਹਨ, ਤੈਨੂੰ ਕੰਮ ਦੇ ਦਿੰਦੇ ਹਾਂ। ਕੁੜੀ ਨੇ ਅੱਗੇ ਤੋਂ ਅਜਿਹਾ ਕੰਮ ਕਰਨ ਤੋਂ ਤੌਬਾ ਕੀਤੀ ਤੇ ਮੁਆਫ਼ੀ ਮੰਗਦਿਆਂ ਵਾਅਦਾ ਕੀਤਾ ਕਿ ਉਹ ਜ਼ਿੰਦਗੀ ਭਰ ਅਜਿਹਾ ਕੰਮ ਨਹੀਂ ਕਰੇਗੀ। ਉਥੇ ਹੀ ਹੋਟਲ ਚਾਲਕ ਨੇ ਵੀ ਮੁਆਫ਼ੀ ਮੰਗਦਿਆਂ ਅੱਗੇ ਤੋਂ ਅਜਿਹਾ ਗ਼ਲਤ ਕੰਮ ਨਾ ਕਰਨ ਦਾ ਪ੍ਰਣ ਕੀਤਾ। ਇਸੇ ਦੌਰਾਨ ਵੀਡੀਓ ਵਿੱਚ ਇਕ ਹੋਰ ਕੁੜੀ ਵੇਖੀ ਜਾ ਸਕਦੀ ਹੈ ਜਿਸ ਦੇ ਨਿਹੰਗ ਸਿੰਘ ਥੱਪੜ ਮਾਰ ਰਿਹਾ ਹੈ ਤੇ ਗੰਦੇ ਧੰਦੇ ਤੋਂ ਦੂਰ ਰਹਿਣ ਦਾ ਕਹਿ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਪੁਲਸ ਕੋਲ ਵੀ ਪਹੁੰਚ ਚੁੱਕੀ ਹੈ ਤੇ ਜਲਦ ਇਸ ਮਾਮਲੇ 'ਚ ਪੁਲਸ ਕਾਰਵਾਈ ਵੀ ਹੋ ਸਕਦੀ ਹੈ।


 


author

Harnek Seechewal

Content Editor

Related News