ਲੁਟੇਰਿਆਂ ਨੇ ਸਕੂਟਰੀ ਸਵਾਰ ਔਰਤ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ ਤਾਂ ਵਾਪਰ ਗਿਆ ਭਾਣਾ, ਕੁੜੀ ਤੇ ਬੱਚੇ ਦੀ ਮੌਤ

Friday, Mar 03, 2023 - 07:04 PM (IST)

ਲੁਟੇਰਿਆਂ ਨੇ ਸਕੂਟਰੀ ਸਵਾਰ ਔਰਤ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ ਤਾਂ ਵਾਪਰ ਗਿਆ ਭਾਣਾ, ਕੁੜੀ ਤੇ ਬੱਚੇ ਦੀ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਟਾਂਡਾ 'ਚ ਅੱਜ ਸ਼ਾਮ ਲੁੱਟ ਦੀ ਵਾਰਦਾਤ ਉਦੋਂ ਭਿਆਨਕ ਸੜਕ ਹਾਦਸੇ ਦਾ ਕਾਰਨ ਬਣ ਗਈ, ਜਦੋਂ ਲੁੱਟ ਦਾ ਸ਼ਿਕਾਰ ਹੋਈ ਸਕੂਟਰੀ ਸਵਾਰ ਔਰਤ ਲੁਟੇਰਿਆਂ ਦਾ ਪਿੱਛਾ ਕਰਦੇ ਸਮੇਂ ਮਿਆਣੀ ਮੋੜ ਪੁਲ ਪੁਖਤਾ ਨਜ਼ਦੀਕ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਉਸ ਦੇ ਨਾਲ ਬੈਠੇ ਉਸ ਦੇ ਪੁੱਤਰ ਅਤੇ ਭਾਣਜੀ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ : ਸ਼ਰਾਬ ਪੀਣ ਸਮੇਂ ਹੋਏ ਝਗੜੇ ਦੌਰਾਨ ਸਿਰ 'ਚ ਇੱਟਾਂ ਮਾਰ ਕੇ ਨੌਜਵਾਨ ਦਾ ਕਤਲ

PunjabKesari

ਹਾਦਸਾ ਸ਼ਾਮ ਉਸ ਵੇਲੇ ਵਾਪਰਿਆ ਜਦੋਂ ਪ੍ਰਭਜੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਪੁਲ ਪੁਖਤਾ (ਡੇਰੇ) ਆਪਣੇ 8 ਵਰ੍ਹਿਆਂ ਦੇ ਪੁੱਤਰ ਗੁਰਭੇਜ ਸਿੰਘ ਤੇ 21 ਵਰ੍ਹਿਆਂ ਦੀ ਭਣੇਵੀ ਗਗਨਦੀਪ ਕੌਰ ਪੁੱਤਰੀ ਦਵਿੰਦਰ ਸਿੰਘ ਵਾਸੀ ਗੜ੍ਹ ਮੁਕੇਸ਼ਵਰ ਉੱਤਰ ਪ੍ਰਦੇਸ਼ ਨਾਲ ਆਪਣੇ ਪੇਕਿਆਂ ਪਿੰਡ ਛਾਂਗਲਾ ਤੋਂ ਪਿੰਡ ਨੂੰ ਆ ਰਹੀ ਸੀ। ਜਦੋਂ ਉਹ ਮਿਆਣੀ ਰੋਡ 'ਤੇ ਸੀ ਤਾਂ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ।

ਪ੍ਰਭਜੀਤ ਕੌਰ ਨੇ ਲੁੱਟ ਦੀ ਵਾਰਦਾਤ ਤੋਂ ਬਾਅਦ ਰੌਲਾ ਪਾਉਂਦਿਆਂ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਉਹ ਇਸ ਦੌਰਾਨ ਮਿਆਣੀ ਮੋੜ 'ਤੇ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਗੁਰਭੇਜ ਅਤੇ ਗਗਨਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਜ਼ਖ਼ਮੀ ਔਰਤ ਟਾਂਡਾ ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਟਾਂਡਾ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਵੱਡੀ ਕਾਰਵਾਈ, ਸੂਬੇ ਭਰ 'ਚ 110 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News