ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ''ਚ ਘੱਟ ਨਹੀਂ
Sunday, Nov 12, 2017 - 07:57 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ) - ਵਾਲੰਟੀਅਰ ਫਾਰ ਸੋਸ਼ਲ ਜਸਟਿਸ ਅਤੇ ਸੇਵ ਦਾ ਚਿਲਡਰਨ ਸੰਸਥਾ ਵੱਲੋਂ ਬਾਲ ਸੁਰੱਖਿਆ ਕਮੇਟੀ ਦੇ ਸਹਿਯੋਗ ਨਾਲ ਪਿੰਡ ਬਰੀਵਾਲਾ ਦੀ ਬਸਤੀ ਮੁਕੰਦ ਸਿੰਘ ਵਾਲਾ 'ਚ ਲਿੰਗ ਭੇਦਭਾਵ ਤੇ ਬਾਲ ਸ਼ੋਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡੀ. ਏ. ਗਗਨਦੀਪ ਕੌਰ ਤੇ ਹਰਜਿੰਦਰ ਕੌਰ ਨੇ ਪਿੰਡ ਦੇ ਲੋਕਾਂ ਨੂੰ ਬਾਲ ਸ਼ੋਸ਼ਣ ਤੋਂ ਬਚਾਉਣ ਲਈ ਦੱਸਿਆ। ਉਨ੍ਹਾਂ ਲਿੰਗ ਭੇਦਭਾਵ ਖ਼ਤਮ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ। ਉਨ੍ਹਾਂ ਪਿੰਡ ਦੀਆਂ ਦੀਵਾਰਾਂ 'ਤੇ ਬੈਨਰ ਵੀ ਲਾਏ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੜਕਿਆਂ ਤੇ ਲੜਕੀਆਂ ਨੂੰ ਇਕ ਬਰਾਬਰ ਸਮਝਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ 'ਚ ਕੋਈ ਅੰਤਰ ਨਹੀਂ ਹੈ। ਅੱਜ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ 'ਚ ਘੱਟ ਨਹੀਂ ਹਨ। ਇਸ ਤੋਂ ਇਲਾਵਾ ਬਾਲ ਸ਼ੋਸ਼ਣ ਰੋਕਣ ਲਈ ਬਣਾਏ ਗਏ ਕਾਨੂੰਨ ਪੋਕਸੋ ਐਕਟ 2012 ਦੀ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਜਿਹੇ ਕੇਸ ਦੀ ਜਾਣਕਾਰੀ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਨੂੰ 1098 ਜਾਂ 100 'ਤੇ ਪੁਲਸ ਨੂੰ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਮਾਜਿਕ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।
ਇਸ ਮੌਕੇ ਬਾਲ ਸੁਰੱਖਿਆ ਕਮੇਟੀ ਮੈਂਬਰ ਦਿਆਲ ਸਿੰਘ, ਅਮਰ ਬਾਹਦੁਰ, ਹਰਬੰਸ ਕੌਰ, ਬਲਕਾਰ ਸਿੰਘ, ਕਮਲਾ ਦੇਵੀ ਤੇ ਅਮਨਦੀਪ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਅਕਾਲਗੜ੍ਹ 'ਚ ਲਿੰਗ ਭੇਦਭਾਵ ਤੇ ਬਾਲ ਸ਼ੋਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡੀ. ਏ. ਹਰਪ੍ਰੀਤ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਬਾਲ ਸ਼ੋਸ਼ਣ ਤੋਂ ਬਚਾਉਣ ਲਈ ਦੱਸਿਆ। ਉਨ੍ਹਾਂ ਕਿਹਾ ਕਿ ਲੜਕਿਆਂ ਤੇ ਲੜਕੀਆਂ ਨੂੰ ਬਰਾਬਰ ਸਮਝਣਾ ਚਾਹੀਦਾ ਕਿਉਂਕਿ ਇਨ੍ਹਾਂ 'ਚ ਕੋਈ ਫਰਕ ਨਹੀਂ ਹੈ। ਅੱਜ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ 'ਚ ਘੱਟ ਨਹੀਂ ਹਨ।
