ਮਲੋਟ ਨਗਰ ਕੌਂਸਲ ਚੋਣਾਂ ''ਚ ਕਿਸੇ ਨੂੰ ਨਹੀਂ ਮਿਲਿਆ ਬਹੁਮਤ!

Friday, May 29, 2026 - 03:53 PM (IST)

ਮਲੋਟ ਨਗਰ ਕੌਂਸਲ ਚੋਣਾਂ ''ਚ ਕਿਸੇ ਨੂੰ ਨਹੀਂ ਮਿਲਿਆ ਬਹੁਮਤ!

ਮਲੋਟ (ਜੁਨੇਜਾ, ਗੋਇਲ): ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਕੁੱਲ 27 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ 12 ਤੇ ਸਿਮਟ ਗਈ ਹੈ ਜਦ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 8 ਅਤੇ ਅਕਾਲੀ ਦਲ 7 ਸੀਟਾਂ ਤੇ  ਜਿੱਤ ਹਾਸਲ ਕੀਤੀ ਹੈ। ਇਸ ਸਬੰਧੀ ਅਜੇ ਅਧਿਕਾਰਿਤ ਤੌਰ 'ਤੇ ਐਲਾਨ ਹੋਣਾ ਕਰਨਾ ਬਾਕੀ ਹੈ, ਪਰ ਜੇਤੂ ਉਮੀਦਵਾਰਾਂ ਵੱਲੋਂ ਜਸ਼ਨ ਮਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 

ਜਾਣਕਾਰੀ ਅਨੁਸਾਰ ਮਲੋਟ ਦੇ 27 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਵਿਚੋਂ ਵਾਰਡ ਨੰਬਰ 1 ਵਿਚੋਂ ਕੁਲਦੀਪ ਕੌਰ, ਵਾਰਡ ਨੰਬਰ 2 ਤੋਂ ਜਸਮੀਤ ਸਿੰਘ , ਵਾਰਡ ਨਬਰ 5 ਤੋਂ ਸੰਤੋਸ਼ ਗਗਨੇਜਾ, ਵਾਰਡ ਨੰਬਰ 12 ਤੋਂ ਜਗਜੇਤ ਸਿੰਘ, ਵਾਰਡ ਨੰਬਰ 16 ਤੋਂ ਨਰਸਿੰਘ ਰਿੰਕੂ, ਵਾਰਡ ਨੰਬਰ 17 ਤੋਂ ਅਮ੍ਰਿਤਾ ਖੰਨਾ, ਵਾਰਡ ਨੰਬਰ 18 ਤੋਂ ਪ੍ਰਵੀਨ ਕੁਮਾਰ, ਵਾਰਡ ਨੰਬਰ 20 ਤੋਂ ਲਾਲ ਚੰਦ, ਵਾਰਡ 22 ਤੋਂ ਸਤਗੁਰੂ ਚਰਨ ਜੋਨੀ ਗਰਗ, ਵਾਰਡ ਨੰਬਰ 23 ਤੋਂ ਸਾਰਿਕਾ ਗਰਗ, ਵਾਰਡ ਨੰਬਰ 26 ਤੋਂ ਰਮਨ ਅਤੇ ਵਾਰਡ ਨੰਬਰ 27 ਤੋਂ ਬਲਜੀਤ ਕੌਰ ਜੇਤੂ ਰਹੇ। ਕਾਂਗਰਸ ਪਾਰਟੀ ਦੇ ਵਾਰਡ ਨੰਬਰ 3 ਤੋਂ ਮੀਨੂੰ ਬਜਾਜ, ਵਾਰਡ ਨੰਬਰ 6 ਤੋਂ ਜੰਗਬਾਜ ਸ਼ਰਮਾ, ਵਾਰਡ ਨੰਬਰ ਸੁਮਨ ਰਾਣੀ, ਵਾਰਡ ਨੰਬਰ 8 ਤੋਂ ਸੋਨੂੰ ਡਾਵਰ, ਖਾਰਡ ਨੰਬਰ 19 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 21 ਤੋਂ ਗੁਨਗਨ, ਵਾਰਡ ਨੰਬਰ 22 ਤੋਂ ਸਾਬਕਾ ਨਗਰ ਪ੍ਰਧਾਨ ਸੁਭਦੀਪ ਬਿੱਟੂ ਅਤੇ ਵਾਰਡ ਨੰਬਰ 25 ਤੋਂ ਕੁਲਦੀਪ ਕੌਰ , ਇਸ ਤਰ੍ਹਾਂ ਅਕਾਲੀ ਦਲ ਦੇ ਵਾਰਡ ਨੰਬਰ 4 ਤੋਂ ਕੇਵਲ ਅਰੋੜਾ, ਵਾਰਡ ਨੰਬਰ 9 ਤੋਂ ਰਾਣੀ, ਵਾਰਡ ਨੰਬਰ 10 ਤੋਂ ਅਸ਼ੋਕ ਬਜਾਜ, ਵਾਰਡ ਨੰਬਰ 11 ਤੋਂ ਪੂਜਾ ਰਾਣੀ , ਵਾਰਡ ਨੰਬਰ 13 ਤੋਂ ਸੁਖਜੀਤ ਕੌਰ  ਵਾਰਡ ਨੰਬਰ 14 ਤੋਂ ਮਨਜੀਤ ਭੁੱਲਰ ਅਤੇ ਵਾਰਡ ਨੰਬਰ 15 ਤੋਂ ਨਵਦੀਪ ਸਿੰਘ ਰਿੰਕੂ ਨੂੰ ਜਿੱਤ ਹਾਸਲ ਹੋਈ। 

ਉੱਧਰ ਇਨ੍ਹਾਂ ਸੀਟਾਂ ਨੂੰ ਅਧਿਕਾਰਿਤ ਕਰਨ ਵਿਚ ਦੇਰੀ ਹੋ ਰਹੀ ਸੀ। ਜਿੱਥੇ ਆਮ ਆਦਮੀ ਪਾਰਟੀ 15 ਨੰਬਰ ਵਾਰਡ ਦੀ ਗਿਣਤੀ ਦੁਬਾਰਾ ਕਰਾਉਣਾ ਚਾਹੁੰਦੀ ਹੈ, ਉੱਥੇ ਹੀ ਵਾਰਡ ਨੰਬਰ 16 ਤੋਂ ਵੀ ਅਕਾਲੀ ਦਲ ਦੇ ਇਕਬਾਲ ਸਿੰਘ ਵੱਲੋਂ ਵੋਟਾਂ ਵਿਚ ਗੜਬੜੀ ਦੇ ਦੋਸ਼ ਲਾਏ ਜਾ ਰਹੇ ਹਨ। 


author

Anmol Tagra

Content Editor

Related News