ਵਿਆਹ ਹੋਣ ''ਚ ਦੇਰ ਕਾਰਣ ਪ੍ਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ
Friday, Mar 06, 2020 - 05:51 PM (IST)
ਜਲੰਧਰ (ਵਰੁਣ) : ਇਲੈਕਟ੍ਰਾਨਿਕ ਸਾਮਾਨ ਵੇਚਣ ਵਾਲੀ ਕੰਪਨੀ ਦੇ ਕਸਟਮਰ ਕੇਅਰ ਸੈਂਟਰ 'ਚ ਕੰਮ ਕਰਨ ਵਾਲੀ 25 ਸਾਲਾ ਲੜਕੀ ਨੇ ਆਪਣੇ ਕਮਰੇ 'ਚ ਫਾਹ ਲੈ ਕੇ ਜਾਨ ਦੇ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਵਿਆਹ ਦੀ ਗੱਲ ਨਹੀਂ ਬਣ ਰਹੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਵੀਰਵਾਰ ਦੁਪਹਿਰ ਉਹ ਸਿਹਤ ਖਰਾਬ ਹੋਣ ਦਾ ਕਹਿ ਕੇ ਆਫਿਸ ਤੋਂ ਹਾਫ ਡੇਅ ਦੀ ਛੁੱਟੀ ਲੈ ਕੇ ਆਈ ਅਤੇ ਘਰ ਆ ਕੇ ਮਾਲਕ ਨੂੰ ਫੋਨ ਕਰ ਕੇ ਖੁਦਕੁਸ਼ੀ ਕਰਨ ਦੀ ਗੱਲ ਕਹਿ ਫੋਨ ਬੰਦ ਕਰ ਦਿੱਤਾ ਅਤੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।
ਮ੍ਰਿਤਕਾ ਦੀ ਪਛਾਣ ਜਸਬੀਰ ਕੌਰ (25) ਪੁੱਤਰੀ ਬਲਕਾਰ ਸਿੰਘ ਵਾਸੀ ਪੰਡੋਰੀ ਰਾਈਆਂ ਭੁਲੱਥ ਦੇ ਤੌਰ 'ਤੇ ਹੋਈ ਹੈ। ਥਾਣਾ ਨੰ. 7 ਦੇ ਇੰਚਾਰਜ ਨਵੀਨਪਾਲ ਨੇ ਦੱਸਿਆ ਕਿ ਜਸਬੀਰ ਕੌਰ ਪਿਛਲੇ ਡੇਢ ਸਾਲ ਤੋਂ ਅਰਬਨ ਅਸਟੇਟ ਇਲਾਕੇ 'ਚ ਮੈਂਬਰ ਬਣਾ ਕੇ ਉਨ੍ਹਾਂ ਨੂੰ ਇਲੈਕਟ੍ਰਾਨਿਕ ਦਾ ਸਾਮਾਨ ਵੇਚਣ ਵਾਲੀ ਕੰਪਨੀ ਦੇ ਕਸਟਮਰ ਕੇਅਰ ਵਿਭਾਗ ਵਿਚ ਕੰਮ ਕਰਦੀ ਸੀ। ਕੁਝ ਸਮੇਂ ਤੋਂ ਵਿਆਹ ਦੀ ਗੱਲ ਸਿਰੇ ਨਾ ਚੜ੍ਹਨ ਕਾਰਣ ਉਹ ਪ੍ਰੇਸ਼ਾਨ ਸੀ। ਵੀਰਵਾਰ ਉਹ ਜੌਬ ਤੋਂ ਹਾਫ ਡੇਅ ਲੈ ਕੇ ਅਰਬਨ ਅਸਟੇਟ ਫੇਜ਼-1 ਸਥਿਤ ਆਪਣੇ ਕਮਰੇ 'ਚ ਆਈ, ਜਿੱਥੇ ਉਸ ਨੇ ਬੌਸ ਨੂੰ ਫੋਨ ਕਰ ਕੇ ਕਿਹਾ ਕਿ ਉਹ ਖੁਦਕੁਸ਼ੀ ਕਰ ਰਹੀ ਹੈ।
ਪੁਲਸ ਅਨੁਸਾਰ ਬੌਸ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫੋਨ ਬੰਦ ਕਰ ਦਿੱਤਾ। ਬੌਸ ਨੇ ਇਸ ਬਾਰੇ ਜਸਬੀਰ ਕੌਰ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਕੁਝ ਸਮੇਂ ਬਾਅਦ ਜਸਬੀਰ ਦੀ ਮਾਂ ਪਰਮਜੀਤ ਕੌਰ ਅਤੇ ਉਸ ਦੇ ਦੋ ਭਰਾ ਕਮਰੇ ਵਿਚ ਪਹੁੰਚ ਗਏ ਪਰ ਤਦ ਤਕ ਲੜਕੀ ਵਲੋਂ ਫਾਹ ਲੈਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਦੇਰ ਸ਼ਾਮ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰ. 7 ਦੇ ਇੰਚਾਰਜ ਨਵੀਨਪਾਲ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਇੰਸ. ਨਵੀਨਪਾਲ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਪਰ ਖੁਦਕੁਸ਼ੀ ਦਾ ਕਾਰਣ ਵਿਆਹ ਵਿਚ ਦੇਰ ਹੋਣਾ ਸਾਹਮਣੇ ਆਇਆ ਹੈ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਮ੍ਰਿਤਕ ਲੜਕੀ 2 ਭਰਾਵਾਂ ਦੀ ਇਕਲੌਤੀ ਭੈਣ ਸੀ।
5 ਵਰੁਣ 107