ਚੰਡੀਗੜ੍ਹ : ਕੁੜੀਆਂ ਦੀ ਗੈਂਗਵਾਰ ਮਾਮਲੇ ''ਚ ਨਵਾਂ ਮੋੜ, ਵੀਡੀਓ ਵਾਇਰਲ ਕਰਕੇ ਬੁਰਾ ਫਸਿਆ ਨੌਜਵਾਨ

Saturday, Oct 24, 2020 - 11:03 AM (IST)

ਚੰਡੀਗੜ੍ਹ : ਕੁੜੀਆਂ ਦੀ ਗੈਂਗਵਾਰ ਮਾਮਲੇ ''ਚ ਨਵਾਂ ਮੋੜ, ਵੀਡੀਓ ਵਾਇਰਲ ਕਰਕੇ ਬੁਰਾ ਫਸਿਆ ਨੌਜਵਾਨ

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਸੈਕਟਰ-25 'ਚ ਹੋਈ ਕੁੜੀਆਂ ਦੀ ਗੈਂਗਵਾਰ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਦੋਹਾਂ ਧਿਰਾਂ ਦੇ ਪਰਿਵਾਰ ਵਾਲਿਆਂ ਨੇ ਕੁੜੀਆਂ ਵਿਚਕਾਰ ਚੱਲ ਰਹੇ ਝਗੜੇ ਨੂੰ ਖ਼ਤਮ ਕਰਵਾ ਦਿੱਤਾ। ਇੰਨਾ ਹੀ ਨਹੀਂ, ਕੁੜੀਆਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਲੜਾਈ ਦੀ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਖ਼ਿਲਾਫ਼ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਦੀ ਭਾਲ ਕਰਕੇ ਉਸ ਨੂੰ ਰਾਊਂਡ ਅਪ ਕਰ ਲਿਆ। ਉਕਤ ਨੌਜਵਾਨ ਨੇ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਕੋਲੋਂ ਮੁਆਫ਼ੀ ਮੰਗੀ, ਜਿਸ ਤੋਂ ਬਾਅਦ ਉਸ ਨੂੰ ਮੁਆਫ਼ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕੋਈ ਵੀ ਵਿਅਕਤੀ ਜੇਕਰ ਸੋਸ਼ਲ ਮੀਡੀਆ 'ਤੇ ਕਿਸੇ ਦੀ ਅਜਿਹੀ ਵੀਡੀਓ ਜਾਂ ਤਸਵੀਰ ਪਾਉਂਦਾ ਹੈ ਅਤੇ ਉਸ ਨੂੰ ਵਾਇਰਲ ਕਰਦਾ ਹੈ ਤਾਂ ਐਡਮਿਨ ਅਤੇ ਉਸ ਵਿਅਕਤੀ ਖ਼ਿਲਾਫ਼ ਸ਼ਿਕਾਇਤ ਮਿਲਣ 'ਤੇ ਕਾਨੂੰਨੀ ਕਾਰਵਾਈ ਹੁੰਦੀ ਹੈ। 
ਜਾਣੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ ਦੇ ਸੈਕਟਰ-25 'ਚ ਸਕੂਲ ਦੀਆਂ ਵਿਦਿਆਰਥਣਾਂ ਵਿਚਕਾਰ ਝਗੜਾ ਹੋ ਗਿਆ, ਜਿਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ-ਦੂਜੇ ਨੂੰ ਗਾਲੀ-ਗਲੌਚ ਕੀਤਾ ਗਿਆ ਅਤੇ ਥੱਪੜ-ਮੁੱਕੇ ਵੀ ਚੱਲੇ। ਇਸ ਲੜਾਈ ਦੀ ਵੀਡੀਓ ਬਣਾ ਕੇ ਹੀ ਉਕਤ ਨੌਜਵਾਨ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ।


author

Babita

Content Editor

Related News