ਡਰਾ-ਧਮਕਾ ਕੇ ਕੁੜੀ ਨਾਲ ਵੱਖ-ਵੱਖ ਨੌਜਵਾਨਾਂ ਨੂੰ ਜਬਰ-ਜ਼ਿਨਾਹ, ਦੋ ਗ੍ਰਿਫ਼ਤਾਰ

Tuesday, May 04, 2021 - 06:07 PM (IST)

ਡਰਾ-ਧਮਕਾ ਕੇ ਕੁੜੀ ਨਾਲ ਵੱਖ-ਵੱਖ ਨੌਜਵਾਨਾਂ ਨੂੰ ਜਬਰ-ਜ਼ਿਨਾਹ, ਦੋ ਗ੍ਰਿਫ਼ਤਾਰ

ਅਬੋਹਰ (ਸੁਨੀਲ) : ਨਗਰ ਥਾਣਾ ਨੰ 2 ਦੀ ਪੁਲਸ ਨੇ ਇਕ ਕੁੜੀ ਨੂੰ ਆਪਣੇ ਘਰ ਬੁਲਾ ਕੇ ਮਜਬੂਰ ਕਰਦੇ ਹੋਏ ਨੌਜਵਾਨਾਂ ਨਾਲ ਸਬੰਧ ਬਣਾਉਣ ਦੇ ਮਾਮਲੇ ’ਚ ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਇਕ ਜਨਾਨੀ ਸਣੇ 2 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਜਨਾਨੀ ਅਜੇ ਫਰਾਰ ਹੈ।

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਇਕ ਨੌਜਵਾਨ ਨੇ ਉਸਦੀ ਧੀ ਨੂੰ ਆਪਣੇ ਘਰ ਬੁਲਾਇਆ ਅਤੇ ਉਥੇ ਇਕ ਹੋਰ ਨੌਜਵਾਨ ਨੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਅਤੇ ਉਸਦੀ ਤਸਵੀਰ ਖਿੱਚ ਲਈ। ਇਸ ਤੋਂ ਬਾਅਦ ਉਕਤ ਨੌਜਵਾਨ ਨੇ ਉਸ ਦੀ ਧੀ ਨੂੰ ਫਿਰ ਡਰਾ ਕੇ ਆਪਣੇ ਘਰ ਬੁਲਾਇਆ ਤੇ ਇਕ ਹੋਰ ਨੌਜਵਾਨ ਦੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ। ਪੁਲਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਤਿੰਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Gurminder Singh

Content Editor

Related News