ਵੱਡਾ ਜਿਗਰਾ ਕਰਕੇ ਕੁੜੀ ਨੇ ਖੋਲ੍ਹੀ ਮੁੰਡੇ ਦੀ ਕਰਤੂਤ, ਸਾਹਮਣੇ ਲਿਆਂਦਾ ਸ਼ਰਮਨਾਕ ਸੱਚ

Friday, Mar 06, 2020 - 12:59 PM (IST)

ਵੱਡਾ ਜਿਗਰਾ ਕਰਕੇ ਕੁੜੀ ਨੇ ਖੋਲ੍ਹੀ ਮੁੰਡੇ ਦੀ ਕਰਤੂਤ, ਸਾਹਮਣੇ ਲਿਆਂਦਾ ਸ਼ਰਮਨਾਕ ਸੱਚ

ਜਲੰਧਰ (ਮਹੇਸ਼) : ਭਾਬੀ ਦੇ ਘਰ ਲਿਜਾ ਕੇ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਵਾਲੇ 21 ਸਾਲਾ ਮੁਲਜ਼ਮ ਨੂੰ ਥਾਣਾ ਸਦਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਸਦਰ ਕਮਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਵਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਜੱਸਾ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਚੌਲਾਂਗ ਥਾਣਾ ਸਦਰ ਜ਼ਿਲਾ ਜਲੰਧਰ ਵਜੋਂ ਹੋਈ ਹੈ। ਉਸ ਖਿਲਾਫ ਲੜਕੀ ਨੇ ਆਪਣੀ ਮਾਂ ਨੂੰ ਨਾਲ ਲੈ ਕੇ ਥਾਣਾ ਸਦਰ 'ਚ ਆ ਕੇ ਕੇਸ ਦਰਜ ਕਰਵਾਇਆ ਸੀ ਜੋ ਕਿ ਮਹਿਲਾ ਪੁਲਸ ਅਧਿਕਾਰੀ ਐੱਸ. ਆਈ. ਗੁਰਦੀਪ ਕੌਰ ਨੇ ਦਰਜ ਕੀਤਾ ਹੈ। 

ਲੜਕੀ ਮੁਤਾਬਕ ਮੁਲਜ਼ਮ ਜੱਸਾ ਨੇ ਲੋਹੜੀ ਦੀ ਰਾਤ ਨੂੰ ਉਸ ਦੀ ਫੋਟੋ ਖਿੱਚੀ ਸੀ। ਉਸ ਤੋਂ ਬਾਅਦ ਉਹ ਉਸ ਦੇ ਪਿੱਛੇ ਪੈ ਗਿਆ। ਇਕ ਦਿਨ ਉਹ ਜ਼ਬਰਦਸਤੀ ਆਪਣੇ ਭਾਬੀ ਦੇ ਘਰ ਲੈ ਗਿਆ। ਉੱਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਲੜਕੀ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਿ ਮੁਲਜ਼ਮ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ ਜਿਸ ਕਾਰਣ ਉਸ ਨੇ ਆਪਣੇ ਘਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਪਰ ਜਦੋਂ ਉਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤਾਂ ਉਸ ਨੇ ਪੂਰੀ ਕਹਾਣੀ ਆਪਣੀ ਮਾਂ ਨੂੰ ਦੱਸੀ ਜੋ ਕਿ ਉਸ ਨੂੰ ਥਾਣੇ ਲੈ ਗਈ। 

ਏ. ਸੀ. ਪੀ. ਮੇਜਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜੱਸਾ ਨੂੰ ਕੱਲ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਖਿਲਾਫ ਕੇਸ ਦਰਜ ਕਰਵਾਉਣ ਵਾਲੀ ਲੜਕੀ ਦਾ ਵੀ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾਵੇਗਾ। ਏ. ਸੀ. ਪੀ. ਕੈਂਟ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੀ ਭਾਬੀ ਨੂੰ ਵੀ ਇਸ ਕੇਸ 'ਚ ਨਾਮਜ਼ਦ ਕੀਤਾ ਹੈ ਪਰ ਉਸ ਦੀ ਭਾਬੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News