ਸ਼ਰਮਨਾਕ : ਸਮਰਾਲਾ ’ਚ ਧਾਰਮਿਕ ਡੇਰੇ ਦੇ ਬਾਬੇ ਵਲੋਂ 15 ਸਾਲਾ ਕੁੜੀ ਨਾਲ ਬਲਾਤਕਾਰ

Monday, Mar 29, 2021 - 02:01 PM (IST)

ਸ਼ਰਮਨਾਕ : ਸਮਰਾਲਾ ’ਚ ਧਾਰਮਿਕ ਡੇਰੇ ਦੇ ਬਾਬੇ ਵਲੋਂ 15 ਸਾਲਾ ਕੁੜੀ ਨਾਲ ਬਲਾਤਕਾਰ

ਸਮਰਾਲਾ (ਗਰਗ) : ਅੱਜ ਇਥੇ ਇਕ ਡੇਰੇ ਦੇ ਮੁੱਖੀ ਵੱਲੋ ਬਹੁਤ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੰਦੇ ਹੋਏ ਡੇਰੇ ਦੇ ਅੰਦਰ ਹੀ 15 ਸਾਲ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਕਥਿਤ ਮੁਲਜ਼ਮ ਬਾਬਾ ਫਰਾਰ ਹੋ ਗਿਆ ਹੈ ਅਤੇ ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਇਥੋਂ ਦੇ ਇਕ ਨੇੜਲੇ ਪਿੰਡ ਵਿਖੇ ਇਕ ਘਰ ਦੇ ਨੇੜੇ ਸਥਿਤ ਇਸ ਡੇਰੇ ਵਿਚ ਅਕਸਰ ਇਸ ਪਰਿਵਾਰ ਦੀਆਂ ਬੱਚੀਆਂ ਸੇਵਾ ਲਈ ਜਾਂਦੀਆਂ ਸਨ।

ਇਹ ਵੀ ਪੜ੍ਹੋ : 14 ਸਾਲਾ ਦੋਹਤੀ ਨੇ ਖੋਲ੍ਹੀ ਨਾਨੇ ਦੀ ਕਰਤੂਤ, ਸੁਣ ਹੈਰਾਨ ਰਹਿ ਗਈ ਮਾਂ

ਅੱਜ ਵੀ 15 ਸਾਲ ਦੀ ਇਹ ਬੱਚੀ ਜਦੋਂ ਬਹੁਤ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਸ ਦੀ ਮਾਂ ਆਪਣੀ ਬੱਚੀ ਨੂੰ ਵੇਖਣ ਲਈ ਡੇਰੇ ਪਹੁੰਚ ਗਈ। ਉਥੇ ਜਾਂਦੇ ਹੀ ਬੱਚੀ ਦੀ ਮਾਂ ਦੇ ਇਹ ਵੇਖਦੇ ਹੀ ਹੋਸ਼ ਉਡ ਗਏ ਕੇ ਬਾਬਾ ਉਸਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਬੱਚੀ ਦੀ ਮਾਂ ਵੱਲੋ ਰੌਲਾ ਪਾਉਣ ’ਤੇ ਡੇਰੇ ਦਾ ਇਹ ਬਾਬਾ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਲਿਆਂ ਦੀ ਮਦਦ ਨਾਲ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ। ਉਧਰ ਪੁਲਸ ਮਾਮਲੇ ਵਿਚ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ, ਦਰਗਾਹ ਦੇ ਬਾਬੇ ਨੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News