ਪਿਆਰ ਦੀਆਂ ਪੀਂਘਾ ਪਾ ਕੇ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

Wednesday, Dec 01, 2021 - 06:50 PM (IST)

ਪਿਆਰ ਦੀਆਂ ਪੀਂਘਾ ਪਾ ਕੇ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਸਮਾਣਾ (ਦਰਦ, ਅਸ਼ੋਕ) : ਕੁੜੀ ਵੱਲੋਂ ਆਪਣੇ ਨਾਲ ਕਾਲਜ ’ਚ ਪੜ੍ਹਦੇ ਨੌਜਵਾਨ ਨੂੰ ਪ੍ਰੇਮਜਾਲ ’ਚ ਫਸਾ ਕੇ ਵਿਆਹ ਤੋਂ ਇਨਕਾਰ ਕਰਨ ’ਤੇ ਨੌਜਵਾਨ ਨੇ ਮੋਟਰਸਾਈਕਲ ਸਣੇ ਭਾਖੜਨਾ ਨਹਿਰ ’ਚ ਛਾਲ ਮਾਰ ਦਿੱਤੀ। ਨੌਜਵਾਨ ਦੀ ਲਾਸ਼ 4 ਦਿਨ ਬਾਅਦ ਭਾਖੜਾ ’ਚੋਂ ਬਰਾਮਦ ਹੋਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ। ਸਦਰ ਪੁਲਸ ਨੇ ਮ੍ਰਿਤਕ ਨੌਜਵਾਨ ਚੰਚਲ ਜਿੰਦਲ (24) ਦੇ ਪਿਤਾ ਸੁਰਿੰਦਰ ਕੁਮਾਰ ਨਿਵਾਸੀ ਪਿੰਡ ਬਾਦਸ਼ਾਹਪੁਰ ਉਗੋਕੇ ਦੇ ਬਿਆਨਾਂ ’ਤੇ ਸਰਬਜੀਤ ਕੌਰ ਨਿਵਾਸੀ ਦੇਵੀਗੜ੍ਹ ਅਤੇ ਪ੍ਰਿੰਸਦੀਪ ਸਿੰਘ ਨਿਵਾਸੀ ਨਵਾਂ ਗਾਓਂ ਕਲਵਾਣੂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਫਿਲੌਰ ਦੇ ਅਖੌਤੀ ਬਾਬੇ ਨੇ ਬੱਚੀ ਨਾਲ ਟੱਪੀਆਂ ਹੱਦਾਂ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਸ਼ਲੀਲ ਵੀਡੀਓ

ਐੱਸ. ਐੱਚ. ਓ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਆਦਰਸ਼ ਕਾਲਜ ’ਚ ਪੜ੍ਹਦੇ ਉਸ ਦੇ ਪੁੱਤਰ ਚੰਚਲ ਨੂੰ ਉਸੇ ਕਾਲਜ ’ਚ ਪੜ੍ਹਦੀ ਸਰਬਜੀਤ ਕੌਰ ਨੇ ਪ੍ਰੇਮਜਾਲ ’ਚ ਫਸਾ ਕੇ ਵਿਆਹ ਦਾ ਝਾਂਸਾ ਦਿੱਤਾ ਹੋਇਆ ਸੀ। ਜਦੋਂ ਕਿ ਪ੍ਰਿੰਸਦੀਪ ਸਿੰਘ ਕੁੜੀ ਦੀ ਸਹਾਇਤਾ ਕਰਦਾ ਸੀ। ਬੀਤੀ 24 ਨਵੰਬਰ ਨੂੰ ਸਰਬਜੀਤ ਕੌਰ ਅਤੇ ਪ੍ਰਿੰਸਦੀਪ ਸਿੰਘ ਉਸ ਦੇ ਪੁੱਤਰ ਨੂੰ ਮਿਲੇ ਅਤੇ ਵਿਆਹ ਦੀ ਗੱਲ ਕਰਨ ਲੱਗੇ ਪਰ ਸਰਬਜੀਤ ਕੌਰ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਉਸ ਦੇ ਪੁੱਤਰ ਨੇ ਸ਼ਾਮ 5 ਵਜੇ ਪਿੰਡ ਧਨੇਠਾ ਨੇੜ ਭਾਖੜਾ ਨਹਿਰ ’ਚ ਮੋਟਰਸਾਈਕਲ ਸਣੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਅਧਿਕਾਰੀਆਂ ਅਨੁਸਾਰ ਪਿਤਾ ਵੱਲੋਂ ਦਰਜ ਬਿਆਨਾਂ ਦੇ ਆਧਾਰ ’ਤੇ ਸਦਰ ਪੁਲਸ ਨੇ ਦੋਵੇਂ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਸਿਵਲ ਹਸਪਤਾਲ ਸਮਾਣਾ ’ਚ ਪੋਸਟਮਾਰਟਮ ਉਪਰੰਤ ਮ੍ਰਿਤਕ ਨੌਜਵਾਨ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ : ਮੋਗਾ ’ਚ ਪੰਜਾਬ ਪੁਲਸ ਦਾ ਮੁਲਾਜ਼ਮ ਗ੍ਰਿਫ਼ਤਾਰ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News