ਚਾਰ ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸ਼ੱਕੀ ਹਾਲਾਤ ''ਚ ਮੌਤ
Monday, Sep 09, 2019 - 05:10 PM (IST)

ਮਾਹਿਲਪੁਰ (ਮੁੱਗੋਵਾਲ) : ਲਾਗਲੇ ਪਿੰਡ ਨੰਗਲ ਖਿਡਾਰੀਆਂ ਦੀ ਲੜਕੀ ਪੂਜਾ ਰਾਣੀ ਪੁੱਤਰੀ ਰਾਮਪਾਲ ਜੋ ਕਿ ਮਾਹਿਲਪੁਰ ਦੇ ਲਾਗਲੇ ਪਿੰਡ ਸਰਹਾਲਾਂ ਖੁਰਦ ਵਿਖੇ ਵਿਆਹੀ ਹੋਈ ਸੀ, ਦੀ ਬੀਤੀ ਰਾਤ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਪੁਲਸ ਸਟੇਸ਼ਨ ਮਾਹਿਲਪੁਰ ਵਿਖੇ ਗੱਲਬਾਤ ਕਰਦਿਆਂ ਲੜਕੀ ਦੇ ਪਿਤਾ ਰਾਮਪਾਲ ਅਤੇ ਭਰਾ ਓਕਾਰ ਸਿੰਘ ਨੇ ਦੱਸਿਆ ਕਿ ਪੂਜਾ ਦਾ ਵਿਆਹ 4 ਕੁ ਮਹੀਨੇ ਪਹਿਲਾਂ ਸਰਹਾਲਾਂ ਖੁਰਦ ਦੇ ਪਲਵਿੰਦਰ ਸਿੰਘ ਨਾਲ ਹੋਇਆ ਸੀ।
ਐਤਵਾਰ ਰਾਤ ਉਨ੍ਹਾਂ ਨੂੰ ਪੂਜਾ ਦਾ ਫੋਨ ਆਇਆ, ਜਦੋਂ ਅਸੀਂ 10 ਕੁ ਵਜੇ ਦੇ ਕਰੀਬ ਸਰਹਾਲਾ ਪਹੁੰਚੇ ਤਾਂ ਪੂਜਾ ਗੰਭੀਰ ਹਾਲਤ ਵਿਚ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿੱਥੋਂ ਉਸ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ। ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮਾਹਿਲਪੁਰ ਪੁਲਸ ਵੱਲੋਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।