ਇਕ ਮਹੀਨਾ ਪਹਿਲਾਂ ਘਰੋਂ ਭੱਜੀ ਸੀ ਕੁੜੀ, ਜਦੋਂ ਸੱਚ ਸਾਹਮਣੇ ਆਇਆ ਤਾਂ ਹੈਰਾਨ ਰਹਿ ਗਿਆ ਪਰਿਵਾਰ
Friday, Jul 21, 2023 - 02:07 PM (IST)
![ਇਕ ਮਹੀਨਾ ਪਹਿਲਾਂ ਘਰੋਂ ਭੱਜੀ ਸੀ ਕੁੜੀ, ਜਦੋਂ ਸੱਚ ਸਾਹਮਣੇ ਆਇਆ ਤਾਂ ਹੈਰਾਨ ਰਹਿ ਗਿਆ ਪਰਿਵਾਰ](https://static.jagbani.com/multimedia/2023_5image_16_28_298398532girl.jpg)
ਭਾਮੀਆਂ ਕਲਾਂ (ਜਗਮੀਤ) : ਇਕ 18 ਸਾਲਾ ਕੁੜੀ ਲਗਭਗ ਇਕ ਮਹੀਨਾ ਪਹਿਲਾਂ ਕਿਸੇ ਨੂੰ ਬਿਨਾਂ ਕੁਝ ਦੱਸੇ ਘਰੋਂ ਚਲੀ ਗਈ ਸੀ ਜਦੋਂ ਪਰਿਵਾਰ ਨੇ ਲੜਕੀ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸਨੂੰ ਇਕ ਲੜਕਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਨੇ ਇਸਦੀ ਸ਼ਿਕਾਇਤ ਥਾਣਾ ਜਮਾਲਪੁਰ ਦੀ ਪੁਲਸ ਨੂੰ ਦਿੱਤੀ।
ਪੁਲਸ ਕੋਲ ਦਿੱਤੀ ਸ਼ਿਕਾਇਤ ’ਚ ਗੁਰੂ ਰਾਮਦਾਸ ਕਾਲੋਨੀ, ਤਾਜਪੁਰ ਰੋਡ ਦੀ ਰਹਿਣ ਵਾਲੀ ਲੜਕੀ ਦੇ ਪਿਤਾ ਨੇ ਦੱਸਿਆ ਕਿ 26 ਜੂਨ 2023 ਨੂੰ ਸ਼ਾਮ ਕਰੀਬ 3 ਵਜੇ ਲੜਕੀ ਬਿਨਾਂ ਕੁੱਝ ਦੱਸੇ ਹੀ ਘਰੋਂ ਕਿੱਧਰੇ ਚਲੀ ਗਈ ਸੀ। ਜਿਸ ਦੀ ਤਲਾਸ਼ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਕੁੜੀ ਨੂੰ ਸੋਨੂੰ ਪੁੱਤਰ ਮੁਜੱਫਰ ਵਾਸੀ ਸੰਜੈ ਗਾਂਧੀ ਕਾਲੋਨੀ, ਲੁਧਿਆਣਾ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਹੈ। ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।