ਝੂਠ ਬੋਲ ਕੇ ਕੇਰਲਾ ਦੀ ਕੁੜੀ ਨਾਲ ਕਰਵਾਇਆ ਵਿਆਹ, 40 ਲੱਖ ਰੁਪਏ ਦੀ ਠੱਗੀ ਮਾਰੀ
Sunday, Sep 05, 2021 - 03:58 PM (IST)
ਫਿਰੋਜ਼ਪੁਰ (ਮਲਹੋਤਰਾ) : ਕੇਰਲਾ ਵਾਸੀ ਇਕ ਕੁੜੀ ਨੂੰ ਆਪਣੇ ਪਿਆਰ ਵਿਚ ਫਸਾ ਕੇ ਉਸ ਨਾਲ ਵਿਆਹ ਕਰਵਾ 40 ਲੱਖ ਰੁਪਏ ਠੱਗਣ ਵਾਲੇ ਮੁੰਡੇ ਤੇ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਪੁਲਸ ਨੇ 8 ਖ਼ਿਲਾਫ਼ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਐਸ.ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਬਿੰਦੂ ਵਾਸੀ ਗੋਲਡਨ ਇਨਕਲੇਵ ਹਾਲ ਆਬਾਦ ਵਾਸੀ ਤ੍ਰਿਵੇਂਦਰਪੁਰਾ ਕੇਰਲਾ ਨੇ ਜੁਲਾਈ ਮਹੀਨੇ ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਗੌਰਵ ਮਨਚੰਦਾ ਵਾਸੀ ਗੋਲਡਨ ਇਨਕਲੇਵ ਨਾਲ ਉਸਦੀ ਦੋਸਤੀ ਹੋਈ ਸੀ। ਇਹ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਦੋਹਾਂ ਵਿਚਾਲੇ ਮੁਲਾਕਾਤਾਂ ਹੋਣ ਲੱਗੀਆਂ।
ਇਹ ਵੀ ਪੜ੍ਹੋ : ਲੁਧਿਆਣਾ ’ਚ ਸ਼ਰਮਸਾਰ ਹੋਈ ਇਨਸਾਨੀਅਤ, 72 ਸਾਲਾ ਬਜ਼ੁਰਗ ਨੇ ਗਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ
ਉਸ ਨੇ ਦੋਸ਼ ਲਗਾਏ ਕਿ ਗੌਰਵ ਮਨਚੰਦਾ ਨੇ ਉਸ ਨੂੰ ਗੋਲਡਨ ਇਨਕਲੇਵ ਵਿਚ ਇਕ ਕੋਠੀ ਦਿਖਾਈ ਅਤੇ ਉਸ ਨੂੰ ਖਰੀਦਣ ਦੇ ਲਈ ਉਸ ਕੋਲੋਂ 10 ਲੱਖ ਰੁਪਏ ਲੈ ਲਏ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਗੌਰਵ, ਉਸਦੇ ਪਰਿਵਾਰਕ ਮੈਂਬਰਾਂ ਅਮਰ, ਪੂਨਮ, ਮਤਾਲੀ, ਸ਼ਸ਼ੀ ਆਰਤੀ, ਅਨੀਸ਼ ਬਾਂਸਲ ਅਤੇ ਇਕ ਹੋਰ ਜਨਾਨੀ ਨੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਅਤੇ ਵੱਖ-ਵੱਖ ਸਮੇਂ ਦੌਰਾਨ ਉਸ ਕੋਲੋਂ 30 ਲੱਖ ਰੁਪਏ ਲੈ ਲਏ। ਵਿਆਹ ਤੋਂ ਬਾਅਦ ਜਦੋਂ ਉਸ ਨੂੰ ਖਰੀਦੀ ਗਈ ਕੋਠੀ ਦੀ ਬਜਾਏ ਕਿਸੇ ਹੋਰ ਘਰ ਵਿਚ ਰੱਖਿਆ ਗਿਆ ਤਾਂ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ। ਐੱਸ.ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਅੱਠਾਂ ਦੋਸ਼ੀਆਂ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।