ਇੰਸਟਾਗ੍ਰਾਮ ''ਤੇ ਕੁੜੀ ਨਾਲ ਹੋ ਗਈ ਦੋਸਤੀ, ਮਗਰੋਂ ਉਹ ਹੋਇਆ ਜੋ ਚਿੱਤ-ਚੇਤੇ ਵੀ ਨਾ ਸੀ
Tuesday, Dec 03, 2024 - 06:28 PM (IST)
ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਵਿਖੇ ਇਕ ਨੌਜਵਾਨ ਦਾ ਮਹਿਲਾ ਨਾਲ ਦੋਸਤੀ ਨੂੰ ਲੈ ਕੇ ਕਤਲ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੂੰ ਪਹਿਲਾਂ ਕਿਡਨੈਪ ਕੀਤਾ ਗਿਆ ਅਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਣ ਉਸ ਦੀ ਮੌਤ ਹੋ ਗਈ। ਮੁਲਜ਼ਮ ਬੇਹੱਦ ਗੰਭੀਰ ਹਾਲਤ ਵਿਚ ਨੌਜਵਾਨ ਨੂੰ ਜ਼ੀਰਾ ਸ਼ਹਿਰ ਦੀ ਸੜਕ ਦੇ ਕਿਨਾਰੇ 'ਤੇ ਸੁੱਟ ਕੇ ਫਰਾਰ ਹੋ ਗਏ। ਇਲਾਜ ਦੌਰਾਨ ਨੌਜਵਾਨ ਦਮ ਤੋੜ ਗਿਆ।
ਇਹ ਵੀ ਪੜ੍ਹੋ : ਬਾਗੇਸ਼ਵਰ ਬਾਬਾ ਧਰੇਂਦਰ ਸ਼ਾਸਤਰੀ ਦੀ ਹਰਿਮੰਦਰ ਸਾਹਿਬ ਵਾਲੇ ਬਿਆਨ 'ਤੇ ਵਾਇਰਲ ਵੀਡੀਓ ਦੇ ਮਾਮਲੇ 'ਚ ਨਵਾਂ ਮੋੜ
ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਸਰਹਾਲੀ ਕਲਾ ਵਜੋਂ ਹੋਈ ਹੈ। ਜਗਜੀਤ ਵਿਆਹਿਆ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਢਾਈ ਸਾਲ ਦੀ ਬੇਟੀ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ!
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਗਜੀਤ ਸਿੰਘ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਇਸ ਦੌਰਾਨ ਜਗਜੀਤ ਦੀ ਮਾਨਸਾ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਇੰਸਟਾਗ੍ਰਾਮ 'ਤੇ ਦੋਸਤੀ ਹੋ ਗਈ। ਇਸੇ ਦੇ ਚੱਲਦੇ ਨੌਜਵਾਨ ਦਾ ਕਤਲ ਕੀਤਾ ਗਿਆ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮਹਿਲਾ ਦੋਸਤ ਸਮੇਤ 6 ਲੋਕਾਂ ਖ਼ਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਵਾਪਸ ਲਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e