ਜੈਪੁਰ ਗੈਸ ਹਾਦਸੇ ਤੋਂ ਪ੍ਰਸ਼ਾਸਨ ਨੇ ਨਹੀਂ ਲਿਆ ਸਬਕ, ਭੀੜ ਵਾਲੀ ਜਗ੍ਹਾ ''ਤੇ ਚੱਲ ਰਿਹਾ ਸਿਲੰਡਰਾਂ ’ਚ ਗੈਸ ਭਰਨ ਦਾ ਧੰਦਾ
Monday, Dec 23, 2024 - 02:40 PM (IST)
ਝਬਾਲ (ਨਰਿੰਦਰ)-ਜੈਪੁਰ ਵਿਖੇ ਗੈਸ ਨਾਲ ਭਰੇ ਟੈਂਕਰ ਦੇ ਹਾਦਸਾ ਗ੍ਰਸਤ ਹੋਣ ਕਾਰਨ ਅੱਗ ਇੰਨੇ ਵੱਡੇ ਪੱਧਰ 'ਤੇ ਫੈਲ ਗਈ ਸੀ ਕਿ ਹਰ ਕੋਈ ਹੈਰਾਨ ਰਹਿ ਗਿਆ। ਇਸ ਦੇ ਨਾਲ ਹੀ ਪੁਲਸ ਥਾਣਿਆਂ ਨੇੜੇ ਨਿੱਤ ਵਾਪਰ ਰਹੀਆਂ ਧਮਾਕਿਆਂ ਦੀਆਂ ਖਬਰਾਂ 'ਤੇ ਪ੍ਰਸ਼ਾਸਨ ਕੋਈ ਸਬਕ ਨਾ ਸਿਖਦਾ ਨਜ਼ਰ ਆ ਰਿਹਾ ਹੈ। ਇਸ ਦੀ ਝਲਕ ਅੱਡਾ ਝਬਾਲ ਤਰਨਤਾਰਨ ਰੋਡ ’ਤੇ ਪੁਲਸ ਥਾਣੇ ਨਜ਼ਦੀਕ ਜਿੱਥੇ ਹਮੇਸ਼ਾ ਲੋਕਾਂ ਦੀ ਭੀੜ ਜਮਾਂ ਰਹਿੰਦੀ ਹੈ, ਉੱਥੇ ਹੀ ਲੋਕਾਂ ਵੱਲੋਂ ਵੱਡੀ ਮਾਤਰਾ ਵਿਚ ਗੈਸ ਸਿਲੰਡਰ ਭਰੇ ਜਾਂਦੇ ਹਨ ਪਰ ਪ੍ਰਸ਼ਾਸਨ ਬੇਖਬਰ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਸਟੇਸ਼ਨਾਂ 'ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਪੁਲਸ ਲਾਪ੍ਰਵਾਹ! ਚੁਕਾਉਣੀ ਪੈ ਸਕਦੀ ਭਾਰੀ ਕੀਮਤ
ਸਿਲੰਡਰਾਂ ’ਚੋਂ ਛੋਟੇ ਸਿਲੰਡਰਾਂ ਵਿਚ ਕਿਲੋਆਂ ਦੇ ਹਿਸਾਬ ਨਾਲ ਸ਼ਰੇਆਮ ਗੈਸ ਭਰੀ ਜਾ ਰਹੀ ਹੈ, ਜਿਸ ਨਾਲ ਕਿਸੇ ਸਮੇਂ ਵੀ ਕੋਈ ਅਣਹੋਣੀ ਘਟਨਾ ਜਾਂ ਧਮਾਕਾ ਹੋ ਸਕਦਾ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਾ ਕਰਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਬੈਠਾ ਹੈ। ਵਰਨਣਯੋਗ ਹੈ ਝਬਾਲ ਕਸਬੇ ਵਿਚ ਦੋ ਗੈਸ ਏਜੰਸੀਆਂ ਮੌਜੂਦ ਹੋਣ ਦੇ ਬਾਵਜੂਦ ਲੋਕ ਸ਼ਰੇਆਮ ਗੈਸ ਭਰਨ ਦਾ ਧੰਦਾ ਚੱਲਾ ਰਹੇ ਹਨ, ਜਦੋਂ ਕਿ ਆਮ ਲੋਕ ਏਜੰਸੀਆਂ ਤੋਂ ਇਕ-ਇਕ ਸਿਲੰਡਰ ਉਹ ਵੀ ਕਾਪੀਆਂ ’ਤੇ ਲੈਣ ਲਈ ਤਰਸਦੇ ਹਨ, ਉਥੇ ਇਹ ਖੋਖਿਆਂ ਵਾਲੇ ਸਿਲੰਡਰ ਵੇਚ ਰਹੇ ਹਨ, ਜਿਸ ਬਾਰੇ ਗੈਸ ਏਜੰਸੀਆਂ ਵਾਲੇ ਵੀ ਸਪੱਸ਼ਟ ਜੁਆਬ ਦੇਣ ਤੋਂ ਅਸਮਰਥ ਹਨ।
ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!
ਗੈਸ ਏਜੰਸੀਆਂ ਵਾਲਿਆਂ ਦਾ ਕਹਿਣਾ ਕਿ ਇਹ ਲੋਕ ਸਿਲੰਡਰ ਬਾਹਰੋਂ ਲਿਆ ਕੇ ਵੇਚ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਸਭ ਫੂਡ ਸਪਲਾਈ ਅਫਸਰਾਂ ਦੀ ਮਿਲੀ ਭੁਗਤ ਨਾਲ ਹੀ ਸ਼ਰੇਆਮ ਪਬਲਿਕ ਥਾਂ ’ਤੇ ਧੰਦਾ ਚਲਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਤਰਨਤਾਰਨ ਦੇ ਫੂਡ ਸਪਲਾਈ ਅਫ਼ਸਰ ਮੈਡਮ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਉਹ ਇਸ ਸਬੰਧੀ ਕਾਰਵਾਈ ਕਰਨ ਲਈ ਕਹਿਣਗੇ। ਜਦੋਂ ਕਿ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੇ ਪਹਿਲਾਂ ਵੀ ਇਨ੍ਹਾਂ ਨੂੰ ਵਾਰਨਿੰਗ ਦਿੱਤੀ ਹੈ, ਹੁਣ ਜੇਕਰ ਇਹ ਨਾ ਹਟੇ ਤਾਂ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਐਨਕਾਊਂਟਰ 'ਚ ਮਾਰੇ ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8