ਮੈਡੀਕਲ ਸਟੋਰ ਮਾਲਕਾਂ ਨੂੰ ਫਿਰੌਤੀ ਸਬੰਧੀ ਆਈ ਕਾਲ, ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਮਿਲੀ ਧਮਕੀ
Tuesday, Dec 31, 2024 - 04:37 PM (IST)
ਤਰਨਤਾਰਨ(ਰਮਨ)-ਸਥਾਨਕ ਸ਼ਹਿਰ ਵਿਚ ਨਵੇਂ ਖੁੱਲ੍ਹੇ ਮੈਡੀਕਲ ਸਟੋਰ ਮਾਲਕ ਨੂੰ ਲੱਖਾਂ ਰੁਪਏ ਦੀ ਫਿਰੌਤੀ ਦੇਣ ਸਬੰਧੀ ਆਈ ਫੋਨ ਕਾਲ ਨੇ ਜਿੱਥੇ ਨੀਂਦ ਉਡਾ ਕੇ ਰੱਖ ਦਿੱਤੀ ਹੈ, ਉਥੇ ਹੀ ਉਨ੍ਹਾਂ ਵਿਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਸ ਮਿਲੀ ਧਮਕੀ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਨਰਾਇਣ ਸਿੰਘ ਚੌੜਾ 'ਤੇ SGPC ਦਾ U-turn, ਪੰਥ 'ਚੋਂ ਛੇਕਣ ਦਾ ਮਤਾ ਲਿਆ ਵਾਪਸ
ਜ਼ਿਕਰਯੋਗ ਹੈ ਕਿ ਪੀੜਤ ਮੈਡੀਕਲ ਸਟੋਰ ਦੇ ਗੁਆਂਢ ਵਿਚ ਮੌਜੂਦ ਇਕ ਹੋਰ ਮੈਡੀਕਲ ਸਟੋਰ ਮਾਲਕ ਪਾਸੋਂ ਫਿਰੋਤੀ ਵਸੂਲ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜ਼ਿਲ੍ਹੇ ਦੇ ਐੱਸ.ਐੱਸ.ਪੀ ਅਭੀਮੰਨਿਊ ਰਾਣਾ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਨਿਖਿਲ ਸੂਦ ਪੁੱਤਰ ਦੀਪਕ ਸੂਦ ਵਾਸੀ ਗਲੀ ਐਨਕਾਂ ਵਾਲੀ ਤਰਨਤਾਰਨ ਨੇ ਦੱਸਿਆ ਹੈ ਕਿ ਉਹ ਸਰਕਾਰੀ ਹਸਪਤਾਲ ਤਰਨਤਾਰਨ ਦੇ ਸਾਹਮਣੇ ਸੰਧੂ ਮੈਡੀਕਲ ਸਟੋਰ ਦਾ ਮਾਲਕ ਹੈ। ਉਸ ਨਾਲ ਮਨਪ੍ਰੀਤ ਸੋਨੀ ਪੁੱਤਰ ਲਾਜਰ ਵਾਸੀ ਫਿਰੋਜ਼ਪੁਰ ਕੰਮ ਕਰਦਾ ਹੈ। ਬੀਤੀ 20 ਅਕਤੂਬਰ ਦੀ ਰਾਤ ਕਰੀਬ 10 ਵਜੇ ਮਨਪ੍ਰੀਤ ਸੋਨੀ ਦੇ ਮੋਬਾਈਲ ਉਪਰ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਆਪਣਾ ਨਾਮ ਜੱਸਲ ਚੰਬਲਾਂ ਵਾਲਾ ਦੱਸਦੇ ਹੋਏ ਕਿਹਾ ਕਿ ਤੂੰ ਮਨਪ੍ਰੀਤ ਸੋਨੀ ਬੋਲਦਾ ਹੈ ਅਤੇ ਸੂਦ ਮੈਡੀਕਲ ਸਟੋਰ ’ਤੇ ਕੰਮ ਕਰਦਾ ਹੈ, ਤੂੰ ਵਾਪਸ ਆਪਣੇ ਸ਼ਹਿਰ ਚਲਾ ਜਾ। ਇਸ ਤੋਂ ਬਾਅਦ ਬੀਤੀ 13 ਦਸੰਬਰ ਨੂੰ ਵੱਖਰੇ ਮੋਬਾਈਲ ਨੰਬਰ ਤੋਂ ਧਮਕੀ ਮਿਲੀ ਹੈ ਕਿ ਤੇਰੇ ਲਾਗਲੇ ਨਿਊ ਪੰਜਾਬ ਮੈਡੀਕਲ ਸਟੋਰ ਵਾਲੇ ਪਾਸੋਂ ਮੈਂ ਪੈਸੇ ਲੈ ਲਏ ਹਨ ਅਤੇ ਹੁਣ ਤੇਰੀ ਵਾਰੀ ਹੈ, ਤੂੰ ਜਿੱਥੇ ਭੱਜਣਾ ਹੈ ਭੱਜ ਲੈ, ਮੈਂ ਤੇਰੇ ਤੋਂ ਪੈਸੇ ਲੈਣੇ ਹੀ ਹਨ, ਜੇ ਤੂੰ ਪੈਸੇ ਨਾ ਦਿੱਤੇ ਤਾਂ ਤੈਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਹੈ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਫੋਨ ਉਪਰ ਮਿਲੀ ਇਸ ਧਮਕੀ ਦੌਰਾਨ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ ਹੈ, ਜਿਸ ਤੋਂ ਬਾਅਦ ਪੀਡ਼ਤਾਂ ਵਿਚ ਕਾਫੀ ਜ਼ਿਆਦਾ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਜੱਸਲ ਚੰਬਲਾਂ ਵਾਸੀ ਪਿੰਡ ਚੰਬਲ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- SGPC ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਲਿਆ ਅਹਿਮ ਫੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8