ਹਰੀਕੇ ਝੀਲ ਵਿਚ ਪੰਛੀਆਂ ਦੀ ਵੱਡੀ ਆਮਦ, ਸੈਲਾਨੀ ਤੇ ਵਾਤਾਵਰਨ ਪ੍ਰੇਮੀ ਖੁਸ਼ਆਲਮ

Saturday, Jan 04, 2025 - 06:23 PM (IST)

ਹਰੀਕੇ ਝੀਲ ਵਿਚ ਪੰਛੀਆਂ ਦੀ ਵੱਡੀ ਆਮਦ, ਸੈਲਾਨੀ ਤੇ ਵਾਤਾਵਰਨ ਪ੍ਰੇਮੀ ਖੁਸ਼ਆਲਮ

ਹਰੀਕੇ ਪੱਤਣ (ਸਾਹਿਬ)-ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਪੰਛੀ ਰੱਖ ਅੰਦਰ ਵਿਦੇਸ਼ੀ ਮਹਿਮਾਨਾਂ ਦੀ ਵੱਡੀ ਆਮਦ ਨਾਲ ਵਾਤਾਵਰਨ ਅਤੇ ਪੰਛੀ ਪ੍ਰੇਮੀ ਖੁਸ਼ ਆਲਮ ਦਿਖਾਈ ਦੇ ਰਹੇ ਹਨ। ਹਾਲਾਂਕਿ ਠੰਡ ਦੀਆਂ ਛੁੱਟੀਆਂ ਕਾਰਨ ਵਿੱਦਿਅਕ ਟੂਰ ਅਤੇ ਖੋਜ਼ਾਰਥੀ ਹਰੀਕੇ ਝੀਲ ’ਤੇ ਨਹੀਂ ਦਿਖਾਈ ਦੇ ਰਹੇ ਪਰ ਇਸ ਦੇ ਬਾਵਜੂਦ ਦੇਸ਼ ਵਿਦੇਸ਼ ਤੋਂ ਸੈਲਾਨੀ ਇਥੇ ਪਹੁੰਚ ਰਹੇ ਹਨ।

ਪੰਜਾਬ 'ਚ 48 ਘੰਟਿਆਂ ਵਿਚ ਪਵੇਗਾ ਭਾਰੀ ਮੀਂਹ, ਅੱਜ ਸ਼ਾਮ ਤੋਂ ਹੀ ਬਦਲੇਗਾ ਮੌਸਮ

ਦੱਸਣਯੋਗ ਹੈ ਕਿ ਯੂਰਪੀ ਦੇਸ਼ਾਂ ਦੀਆਂ ਝੀਲਾਂ ਦਾ ਪਾਣੀ ਜੰਮ ਜਾਣ ਕਰਨ ਇਹ ਵਿਦੇਸ਼ੀ ਮਹਿਮਾਨ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰੀਕੇ ਝੀਲ ਨੂੰ ਚਾਰ ਚੰਨ੍ਹ ਲਗਾਉਂਦੇ ਹਨ। ਇਸ ਬਾਰੇ ਦਾ ਜ਼ਿਕਰ ਕਰੀਏ ਤਾਂ ਵਿਭਾਗੀ ਸੂਤਰਾਂ ਅਨੁਸਾਰ ਨੌਰਦਨ ਸਾਵਲਰ, ਕਾਮਨ ਪੋਚਾੜ, ਰੈਡ ਕਰੱਸਟਡ ਪੋਚਾੜ, ਟਫਟਡ ਡਕ, ਗਡਵਾਲ, ਗਰੇ ਲੈਗ ਈਸ, ਬਾਰ ਹੈਡਡਗੀਜ, ਲਿਟਲ ਗਰੈਬ, ਕੂਟ, ਮਲਾੜ ਨਾਮ ਦੇ ਪੰਛੀ ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਇਥੇ ਅਠਖੇਲੀਆਂ ਕਰ ਰਹੇ ਦਿਖਾਈ ਦਿੰਦੇ ਹਨ। ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਨਵੰਬਰ ਦੇ ਪਹਿਲੇ ਹਫਤੇ ਤੋਂ ਹੋ ਰਹੀ ਆਮਦ ਅੱਜ ਸ਼ਿਖਰ ’ਤੇ ਹੈ ਤੇ ਇਹ ਫਰਵਰੀ ਦੇ ਅੰਤ ਤੱਕ ਆਪਣੇ ਵਤਨਾਂ ਨੂੰ ਕੂਚ ਕਰਨਗੇ।

ਜਗਬਾਣੀ ਨਾਲ ਗੱਲਬਾਤ ਕਰਦਿਆਂ ਝੀਲ ’ਤੇ ਆਏ ਪੰਛੀ ਪ੍ਰੇਮੀ ਜਗਦੀਪ ਸਿੰਘ, ਕਿਰਨ ਕੌਰ ਆਦਿ ਨੇ ਦੱਸਿਆ ਕਿ ਇਸ ਵਾਰ ਪਹਿਲੀ ਵਾਰ ਇਸ ਇਲਾਕੇ ਵਿਚ ਆਏ ਹਨ ਅਤੇ ਪੰਛੀਆਂ ਦੀਆਂ ਵੰਨਗੀਆਂ, ਚੋਜ਼ ਦੇਖ ਕੇ ਪੂਰਨ ਤੌਰ ’ਤੇ ਖੁਸ਼ ਹਾਂ। ਉਨ੍ਹਾਂ ਦੱਸਿਆ ਕਿ ਅਗਲੇ ਵਰੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਕੇ ਇਥੇ ਲਿਆਉਣਗੇ ਤਾਂ ਜੋ ਕੁਦਰਤੀ ਉਤਪਤੀ ਦਾ ਆਨੰਦ ਮਾਣ ਸਕਣ।

ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ 'ਤੇ ਏਅਰ ਫੋਰਸ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ

ਕੀ ਕਹਿੰਦੇ ਹਨ ਵਣ ਰੇਂਜ ਅਧਿਕਾਰੀ
ਇਸ ਸਬੰਧੀ ਵਣ ਰੇਂਜ ਅਧਿਕਾਰੀ ਕਮਲਜੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਦ ਰੁੱਤ ਦੇ ਵਿਦੇਸ਼ੀ ਮਹਿਮਾਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ। ਇਸ ਅਮਲ ਲਈ ਵਿਭਾਗ ਵੱਲੋਂ 24 ਘੰਟੇ ਗਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਥੇ ਆਉਣ ਵਾਲੇ ਸੈਲਾਨੀਆਂ ਦੀ ਸੁਵਿਧਾ ਲਈ ਖਾਸ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ- ਹਸਪਤਾਲ 'ਚ ਗੈਂਗਸਟਰ ਨੂੰ ਇਕੱਲਾ ਛੱਡ ਗਏ ਪੁਲਸ ਮੁਲਾਜ਼ਮ, ਮਿਲਣ ਆਏ ਸਾਥੀਆਂ ਨੇ AK-47 ਨਾਲ ਬਣਾਈ ਵੀਡੀਓ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News