ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਕੁੜੀ ਦੀ ਭਿਆਨਕ ਹਾਦਸੇ ’ਚ ਮੌਤ

Friday, May 14, 2021 - 05:15 PM (IST)

ਲਿਵ ਇਨ ਰਿਲੇਸ਼ਨਸ਼ਿਪ ’ਚ  ਰਹਿ ਰਹੀ ਕੁੜੀ ਦੀ ਭਿਆਨਕ ਹਾਦਸੇ ’ਚ ਮੌਤ

ਮੰਜੀ ਸਾਹਿਬ ਕੋਟਾਂ/ਬੀਜਾ (ਧੀਰਾ, ਬਿਪਨ) : ਬੀਜਾ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਇਕ 27 ਸਾਲਾ ਕੁੜੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਚੌਂਕੀ ਇੰਚਾਰਜ ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਲਲਕਾਰ ਸਿੰਘ ਪੁੱਤਰ ਰਾਜਿੰਦਰ ਵਾਸੀ ਦਾਊਦਪੁਰ ਬੀਤੀ ਰਾਤ 11 ਵਜੇ ਆਪਣੀ ਕਾਰ ਨੰਬਰ ਸੀ. ਐੱਚ. 01 6444 ਵਿਚ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਬੀਜਾ ਪੁਲ ਉਤਰ ਕੇ ਉਹ ਸਰਵਿਸ ਲਾਈਨ ’ਤੇ ਪਿਸ਼ਾਬ ਕਰਨ ਲੱਗਾ ਇਸ ਦੌਰਾਨ ਉਸ ਨਾਲ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿੰਦੀ ਕੁੜੀ ਨਜ਼ਮਾ (27) ਵਾਸੀ ਢੰਡਾਰੀ ਖੁਰਦ ਉਸਦੇ ਪਿੱਛੇ ਆ ਗਈ ਤਾਂ ਇਸ ਦੌਰਾਨ ਨਜ਼ਮਾ ਵਿਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।

ਉਨ੍ਹਾਂ ਦੱਸਿਆ ਕਿ ਲਲਕਾਰ ਸਿੰਘ ਗੰਭੀਰ ਜ਼ਖਮੀ ਨਜ਼ਮਾ ਨੂੰ ਹਸਪਤਾਲ ਲੈ ਆਇਆ, ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਦਮ ਤੋੜ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਲਕਾਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਨੰਬਰ 82 ਧਾਰਾ 279, 337, 338, 304 ਏ ਤਹਿਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News